ਫੂਡ ਸੇਫਟੀ ਅਫਸਰ ਨੇ ਨਮੂਨੇ ਜਾਂਚ ਲਈ ਕਰਨਾਲ ਭੇਜੇ
ਪੀ.ਪੀ. ਵਰਮਾ
ਪੰਚਕੂਲਾ, 16 ਸਤੰਬਰ
ਦੁੱਧ ਅਤੇ ਦੁੱਧ ਉਤਪਾਦਾਂ ਖਾਸ ਕਰਕੇ ਦੇਸੀ ਘਿਓ ਵਿੱਚ ਮਿਲਾਵਟ ਨੂੰ ਰੋਕਣ ਅਤੇ ਉਨ੍ਹਾਂ ਦੀ ਗੁਣਵੱਤਾ ਨੂੰ ਬਰਕਰਾਰ ਰੱਖਣ ਲਈ ਜ਼ਿਲ੍ਹੇ ਵਿੱਚ ਚਲਾਈ ਜਾ ਰਹੀ ਵਿਸ਼ੇਸ਼ ਮੁਹਿੰਮ ‘ਸ਼ੁੱਧ ਕਾ ਯੁਧ’ ਦੇ ਤਹਿਤ ਪੰਚਕੂਲਾ ਦੇ ਫੂਡ ਸੇਫਟੀ ਅਫਸਰ ਡਾ. ਗੌਰਵ ਸ਼ਰਮਾ ਵੱਲੋਂ ਦੁੱਧ ਦੀਆਂ ਡੇਅਰੀਆਂ, ਫੂਡ ਫੈਕਟਰੀਆਂ, ਵਿਭਾਗੀ ਸਟੋਰਾਂ, ਕਰਿਆਨੇ ਦੀਆਂ ਦੁਕਾਨਾਂ, ਵੱਖ-ਵੱਖ ਮਿੱਠੀਆਂ ਦੁਕਾਨਾਂ, ਢਾਬਿਆਂ, ਹੋਟਲਾਂ, ਰੈਸਟੋਰੈਂਟਾਂ ਤੇ ਹੋਰ ਕਈ ਥਾਵਾਂ ਜਿਵੇਂ ਕਿ ਕੋਲਡ ਸਟੋਰਾਂ ਆਦਿ ਤੋਂ ਇਨ੍ਹਾਂ ਦੇ ਨਮੂਨੇ ਲਏ ਗਏ ਅਤੇ ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਅਧੀਨ ਜਾਂਚ ਲਈ ਭੇਜੇ ਗਏ। ਪੰਚਕੂਲਾ ਫੂਡ ਸੇਫਟੀ ਅਫਸਰ ਡਾ. ਗੌਰਵ ਸ਼ਰਮਾ ਨੇ ਦੱਸਿਆ ਕਿ ਇਹ ਨਮੂਨੇ ਕਰਨਾਲ ਵਿੱਚ ਫੂਡ ਲੈਬਾਰਟਰੀ ਨੂੰ ਭੇਜੇ ਗਏ ਹਨ।
ਉਨ੍ਹਾਂ ਦੱਸਿਆ ਕਿ ਨਿਰੀਖਣ ਦੌਰਾਨ ਜਿਹੜੀਆਂ ਵਸਤੂਆਂ ਖਾਣਯੋਗ ਨਹੀਂ ਸਨ, ਉਨ੍ਹਾਂ ਨੂੰ ਨਸ਼ਟ ਕਰ ਦਿੱਤਾ ਗਿਆ ਅਤੇ ਸਾਰੇ ਦੁਕਾਨਦਾਰਾਂ ਨੂੰ ਹਦਾਇਤ ਕੀਤੀ ਗਈ ਕਿ ਜੇ ਦੁੱਧ ਅਤੇ ਦੁੱਧ ਉਤਪਾਦਾਂ ਵਿੱਚ ਕੋਈ ਵੀ ਹਾਨੀਕਾਰਕ ਰਸਾਇਣ ਤੇ ਰਸਾਇਣਾਂ ਦੀ ਵਰਤੋਂ ਨਾ ਕੀਤੀ ਜਾਵੇ। ਜੇ ਕੋਈ ਦੁਕਾਨਦਾਰ ਮਿਲਾਵਟੀ ਦੁੱਧ ਅਤੇ ਦੁੱਧ ਉਤਪਾਦ ਵੇਚਦਾ ਪਾਇਆ ਗਿਆ ਤਾਂ ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।