ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 24 ਮਈ
ਥਾਣਾ ਬਸੀ ਪਠਾਣਾਂ ਦੀ ਪੁਲੀਸ ਵੱਲੋਂ ਇੱਕ ਨਾਬਾਲਗ ਨੂੰ ਵਰਗਲਾ ਕੇ ਲਿਜਾਣ ਦੇ ਮਾਮਲੇ ’ਚ ਇੱਕ ਨੌਜਵਾਨ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਨਾਬਾਲਗ ਲੜਕੀ ਦੇ ਪਿਤਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ‘ਚ ਦੋਸ਼ ਲਗਾਇਆ ਕਿ ਉਹ ਸਾਰਾ ਪਰਿਵਾਰ ਰਾਤ ਨੂੰ ਰੋਟੀ ਖਾ ਕੇ ਸੌਂ ਗਿਆ ਸੀ ਤੇ ਸਵੇਰੇ ਉਸ ਦੀ 15 ਸਾਲਾ ਲੜਕੀ ਘਰ ’ਚ ਮੌਜੂਦ ਨਹੀਂ ਸੀ ਜਿਸ ਦੀ ਭਾਲ ਕੀਤੀ ਗਈ ਪਰ ਉਹ ਨਹੀਂ ਮਿਲੀ। ਸ਼ਿਕਾਇਤਕਰਤਾ ਨੇ ਸ਼ੱਕ ਜਤਾਇਆ ਕਿ ਉਸ ਦੀ ਲੜਕੀ ਨੂੰ ਗੁਆਂਢ ‘ਚ ਰਹਿਣ ਵਾਲਾ ਨੌਜਵਾਨ ਰਾਹੁਲ ਵਾਸੀ ਅਲੀਆ ਬੁਲਬੁਲ ਬਹਿਰਾਈਚ ਉੱਤਰ ਪ੍ਰਦੇਸ਼ ਵਿਆਹ ਦਾ ਝਾਂਸਾ ਦੇ ਕੇ ਕਿੱਧਰੇ ਲੈ ਗਿਆ ਹੈ।