ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 21 ਜੁਲਾਈ
ਇੱਥੋਂ ਦੇ ਸੈਕਟਰ 51 ਵਿੱਚ ਸਥਿਤ ਬੁੜੈਲ ਜੇਲ੍ਹ ਦੇ ਨਜ਼ਦੀਕ ਦੋ ਧੜਿਆਂ ਵਿੱਚ ਝੜਪ ਹੋ ਗਈ ਹੈ, ਜਿਸ ਦੌਰਾਨ ਇਕ ਕਾਰ ਭੰਨੀ ਗਈ। ਥਾਣਾ ਸੈਕਟਰ 49 ਦੀ ਪੁਲੀਸ ਨੇ ਅੱਧਾ ਦਰਜਨ ਲੋਕਾਂ ਖ਼ਿਲਾਫ਼ ਕੇਸ ਦਰਜ ਕਰਕੇ ਤਿੰਨ ਜਣਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਕੇਸ ਪ੍ਰੇਮ ਚੰਦ ਵਾਸੀ ਸੈਕਟਰ 49 ਦੀ ਸ਼ਿਕਾਇਤ ’ਤੇ ਦਰਜ ਕੀਤਾ ਹੈ। ਸ਼ਿਕਾਇਤਕਰਤਾ ਦਾ ਕਹਿਣਾ ਸੀ ਕਿ ਉਹ ਆਪਣੇ ਦੋਸਤ ਨਾਲ ਜਾ ਰਿਹਾ ਸੀ ਕਿ ਰਾਹ ’ਚ ਕੁਝ ਨੌਜਵਾਨਾਂ ਨੇ ਉਸ ਦੀ ਕਾਰ ’ਤੇ ਪਥਰਾਅ ਕੀਤਾ। ਪੁਲੀਸ ਨੇ ਇਸ ਸਬੰਧੀ ਸੂਰਜ, ਦਲੀਪ ਕੁਮਾਰ ਅਤੇ ਦੀਪਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜਦੋਂ ਕਿ ਹੋਰਾਂ ਤਿੰਨ ਦੀ ਭਾਲ ਜਾਰੀ ਹੈ।