ਕੁਲਦੀਪ ਸਿੰਘ
ਚੰਡੀਗੜ੍ਹ, 26 ਅਗਸਤ
ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਏ.ਬੀ.ਵੀ.ਪੀ. ਵੱਲੋਂ ਸਮੈਸਟਰ ਫੀਸਾਂ ਦੇ ਮਾਮਲੇ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਦੀ ਸਦਬੁੱਧੀ ਲਈ ਉਪ ਕੁਲਪਤੀ ਦਫਤਰ ਦੇ ਬਾਹਰ ਹਵਨ ਯੱਗ ਕੀਤਾ ਗਿਆ। ਜਥੇਬੰਦੀ ਦੀ ਪੀ.ਯੂ. ਇਕਾਈ ਪ੍ਰਧਾਨ ਹਰੀਸ਼ ਗੁੱਜਰ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੂਰਨ ਰੂਪ ਵਿਚ ਚੁੱਪੀ ਧਾਰ ਰੱਖੀ ਹੈ। ਏ.ਬੀ.ਵੀ.ਪੀ. ਵਲੋਂ ਫੀਸਾਂ ਦੇ ਮੁੱਦੇ ’ਤੇ 2, 3 ਵਾਰੀ ਪ੍ਰਦਰਸ਼ਨ ਕਰਕੇ ਪ੍ਰਸ਼ਾਸਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਜਾ ਚੁੱਕੀ ਹੈ ਪਰ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਕੋਈ ਫਰਕ ਨਹੀਂ ਪਿਆ। ਜਥੇਬੰਦੀ ਦੀ ਸਕੱਤਰ ਪ੍ਰਿਆ ਸ਼ਰਮਾ ਨੇ ਦੱਸਿਆ ਕਿ ਵਿਦਿਆਰਥੀਆਂ ਦੀਆਂ ਮੰਗਾਂ ਪੱਖੋਂ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਦਾ ਦਿਮਾਗ ਚੱਲਣਾ ਬੰਦ ਹੋ ਗਿਆ ਹੈ। ਇਸ ਲਈ ਹਵਨ ਕਰਕੇ ਰੱਬ ਅੱਗੇ ਅਰਦਾਸ ਕੀਤੀ ਹੈ ਕਿ ਇਨ੍ਹਾਂ ਨੂੰ ਸਦਬੱੁਧੀ ਦੇਵੇ।