ਕਰੋਨਾ ਦਾ ਡਰ: ਪਿੰਡ ਕੁੰਡੀ ਤੋਂ ਮਜ਼ਦੂਰਾਂ ਦਾ ਪਲਾਇਨ ਜਾਰੀ

ਕਰੋਨਾ ਦਾ ਡਰ: ਪਿੰਡ ਕੁੰਡੀ ਤੋਂ ਮਜ਼ਦੂਰਾਂ ਦਾ ਪਲਾਇਨ ਜਾਰੀ

ਪੀ.ਪੀ ਵਰਮਾ

ਪੰਚਕੂਲਾ 18, ਅਪਰੈਲ

ਪੰਚਕੂਲਾ ਦੇ ਸੈਕਟਰ-20 ਵਿੱਚ ਪੈਂਦੇ ਪਿੰਡ ਛੋਟੀ ਕੁੰਡੀ ਅਤੇ ਵੱਡੀ ਕੁੰਡੀ ਤੋਂ ਬੀਤੇ ਇੱਕ ਹਫ਼ਤੇ ਤੋਂ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਜਾਰੀ ਹੈ। ਇਸ ਪਿੰਡ ਵਿੱਚੋਂ ਜਿਹੜੇ ਮਜ਼ਦੂਰ ਪਲਾਇਨ ਕਰਕੇ ਜਾ ਰਹੇ ਹਨ ਉਹ ਉਤਰ ਪ੍ਰਦੇਸ਼ ਦੇ ਉਨਾਓ ਅਤੇ ਹਰਦੋਈ ਜ਼ਿਲ੍ਹੇ ਦੇ ਹਨ। ਪਿਛਲੇ ਇੱਕ ਹਫ਼ਤੇ ਤੋਂ ਪੰਜਾਬ ਦੀ ਸੀਮਾ ਨਾਲ ਲਗਦੇ ਸੈਕਟਰ 20 ਦੇ ਸ਼ਮਸ਼ਾਨਘਾਟ ਨੇੜੇ ਸ਼ਾਮ ਨੂੰ ਪ੍ਰਾਈਵੇਟ ਬੱਸਾਂ ਆ ਕੇ ਖੜ੍ਹ ਜਾਂਦੀਆਂ ਹਨ ਅਤੇ ਇਨ੍ਹਾਂ ਮਜ਼ਦੂਰਾਂ ਨੂੰ ਰਾਤੋ ਰਾਤ ਇਨ੍ਹਾਂ ਦੇ ਪਿੰਡਾਂ ਵਿੱਚ ਪਹੁੰਚਾ ਦਿੰਦੀਆਂ ਹਨ। ਹੁਣ ਤੱਕ 1000 ਤੋਂ ਵੱਧ ਮਜ਼ਦੂਰ ਇੱਥੋਂ ਜਾ ਚੁੱਕੇ ਹਨ। ਲੋਕ ਕਰੋਨਾਵਾਇਰਸ ਤੋਂ ਡਰੇ ਹੋਏ ਹਨ।

ਮਜ਼ਦੂਰਾਂ ਦਾ ਕਹਿਣਾ ਹੈ ਕਿ ਜੇਕਰ ਪਿਛਲੇ ਸਾਲ ਦੀ ਤਰ੍ਹਾਂ ਫਿਰ ਤੋਂ ਲੌਕਡਾਊਨ ਸ਼ੁਰੂ ਹੋ ਗਿਆ ਤਾਂ ਇੱਥੇ ਭੁੱਖੇ ਮਰਨ ਤੋਂ ਚੰਗਾ ਹੈ ਕਿ ਉਹ ਆਪਣੇ ਪਿੰਡਾਂ ਵਿੱਚ ਜਾ ਕੇ ਆਪਣੇ ਪਰਿਵਾਰਾਂ ਨਾਲ ਔਖੇ-ਸੌਖੇ ਰਹਿਣ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਨ੍ਹਾਂ ਮਜ਼ਦੂਰਾਂ ਨੂੰ ਪਲਾਇਨ ਕਰਨ ਤੋਂ ਰੋਕਣ ਲਈ ਕੋਈ ਅਧਿਕਾਰੀ ਨਹੀਂ ਆ ਰਿਹਾ।

ਇੱਥੋਂ ਤੱਕ ਕਿ ਜਦੋਂ ਇਨ੍ਹਾਂ ਮਜ਼ਦੂਰਾਂ ਦੀਆਂ ਬੱਸਾਂ ਭਰ ਕੇ ਕੁੰਡੀ ਪਿੰਡ ਤੋਂ ਜਾਂਦੀਆਂ ਹਨ ਤਾਂ ਇਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੇ ਮਾਸਕ ਵੀ ਨਹੀਂ ਪਹਿਨੇ ਹੁੰਦੇ। ਕੁੰਡੀ ਪਿੰਡ ਦੇ ਵਸਨੀਕ ਜ਼ਿਮੀਂਦਾਰ ਅਰਵਿੰਦ ਟਿਵਾਣਾ ਨੇ ਦੱਸਿਆ ਕਿ ਛੋਟੀ ਅਤੇ ਵੱਡੀ ਕੁੰਡੀ ਪਿੰਡ ਵਿੱਚ ਹਜ਼ਾਰਾ ਪਰਵਾਸੀ ਮਜ਼ਦੂਰ ਕਿਰਾਏ ’ਤੇ ਰਹਿੰਦੇ ਹਨ। ਜਿਹੜੇ ਕਈ ਦਿਨਾਂ ਤੋਂ ਇੱਥੋਂ ਪਲਾਇਨ ਕਰ ਰਹੇ ਹਨ। ਇਸੇ ਤਰ੍ਹਾਂ ਪੰਚਕੂਲਾ ਦੇ ਸ਼ਹਿਰੀ ਅਤੇ ਕਲੋਨੀਆਂ ਵਿੱਚੋਂ ਵੀ ਪਰਵਾਸੀ ਮਜ਼ਦੂਰਾਂ ਦਾ ਪਲਾਇਨ ਲਗਾਤਾਰ ਜਾਰੀ ਹੈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਚੀਨ ਦਾ ਖੇਤੀ ਸੰਕਟ ਅਤੇ ਭਾਰਤ ਲਈ ਸਬਕ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਅਫ਼ਗਾਨਿਸਤਾਨ ਵਿਚ ਨਵੀਆਂ ਚੁਣੌਤੀਆਂ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਬੰਗਾਲ ਚੋਣਾਂ ਜਿੱਤਣ ਲਈ ਮਾਰੋ-ਮਾਰ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਮਹਾਨ ਚਿੰਤਕ ਡਾ. ਅੰਬੇਡਕਰ ਤੇ ਆਧੁਨਿਕ ਸਮਾਜ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸੋਸ਼ਲ ਮੀਡੀਆ ’ਤੇ ਠੱਗੀਆਂ ਦਾ ਮਾਇਆਜਾਲ

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਸ਼ਾਲਾ ਮੁਸਾਫ਼ਿਰ ਕੋਈ ਨਾ ਥੀਵੇ...

ਪਿਛਲੇ ਸਾਲ, ਇਨ੍ਹੀਂ ਦਿਨੀਂ

ਪਿਛਲੇ ਸਾਲ, ਇਨ੍ਹੀਂ ਦਿਨੀਂ

ਸ਼ਹਿਰ

View All