ਪੱਤਰ ਪ੍ਰੇਰਕ
ਖਰੜ, 2 ਮਾਰਚ
ਭਾਰਤੀ ਕਿਸਾਨ ਯੂਨੀਅਨ ਦੀ ਮੀਟਿੰਗ ਪਿੰਡ ਧੜਾਕ ਵਿੱਚ ਹੋਈ, ਜਿਸ ਵਿੱਚ ਵੇਰਕਾ ਵੱਲੋਂ ਦੁੱਧ ਦੇ ਰੇਟ ਵਿੱਚ ਕੀਤੇ ਵਾਧੇ ਨੂੰ ਰੱਦ ਕਰ ਦਿੱਤਾ। ਉਨ੍ਹਾਂ ਕਿਹਾ ਕਿ ਲਾਗਤ ਦੇ ਹਿਸਾਬ ਨਾਲ ਵਾਧਾ ਮਾਮੂਲੀ ਹੈ। ਮੀਟਿੰਗ ਵਿੱਚ ਕਿਹਾ ਗਿਆ ਕਿ ਇਹ ਰੇਟ ਇਸ ਲਈ ਰੱਦ ਕੀਤਾ ਗਿਆ ਹੈ ਕਿਉਂਕਿ ਫੀਡ, ਤੂੜੀ, ਚਾਰੇ ਦੇ ਰੇਟ ਵਿੱਚ ਤਕਰੀਬਨ ਡੇਢ ਗੁਣਾ ਵਾਧਾ ਹੋਇਆ ਹੈ ਅਤੇ ਇਸ ਕਾਰਨ ਇਹ ਧੰਦਾ ਲਾਹੇਵੰਦ ਨਹੀਂ ਰਿਹਾ ਅਤੇ ਕਈ ਡੇਅਰੀ ਫਾਰਮਰ ਇਸ ਧੰਦੇ ਨੂੰ ਛੱਡ ਚੁੱਕੇ ਹਨ। ਯੂਨੀਅਨ ਨੇ ਮੰਗ ਕੀਤੀ ਗਈ ਕਿ ਦੁੱਧ ਦੇ ਰੇਟ ਵਿੱਚ ਪੰਜ ਰੁਪਏ ਪ੍ਰਤੀ ਲਿਟਰ ਹੋਰ ਵਾਧਾ ਕੀਤਾ ਜਾਵੇ ਤਾਂ ਜੋ ਦੁੱਧ ਉਤਪਾਦਕਾਂ ਦੇ ਖਰਚੇ ਬਰਾਬਰ ਆ ਸਕਣ। ਜੇਕਰ ਵੇਰਕਾ ਵੱਲੋਂ ਆਉਂਦੇ ਦਿਨਾਂ ਦਿਨਾਂ ਵਿੱਚ 5 ਰੁਪਏ ਪ੍ਰਤੀ ਲੀਟਰ ਦੁੱਧ ਦੇ ਦੇ ਰੇਟ ਵਿੱਚ ਵਾਧਾ ਨਾ ਕੀਤਾ ਗਿਆ ਤਾਂ ਯੂਨੀਅਨ ਸੰਘਰਸ ਲਈ ਮਜਬੂਰੀ ਹੋਵੇਗੀ।
ਇਸ ਮੌਕੇ ਜਸਪਾਲ ਸਿੰਘ ਨਿਆਮੀਆਂ, ਗਿਆਨ ਸਿੰਘ ਧੜਾਕ, ਜਸਵੀਰ ਸਿੰਘ, ਨਾਗਰ ਸਿੰਘ, ਜਗਤਾਰ ਸਿੰਘ, ਜਸਵੀਰ ਸਿੰਘ ਘੋਗਾ, ਗੁਰਮੀਤ ਸਿੰਘ ਖੂਨੀਮਾਰਾ, ਰਣਜੀਤ ਸਿੰਘ ਬਾਸੀਆਂ, ਜਸਵੀਰ ਸਿੰਘ ਘੋਗਾ, ਕੇਸਰ ਸਿੰਘ ਧੜਾਕ, ਜਤਿੰਦਰ ਸਿੰਘ ਆਦਿ ਮੌਜੂਦ ਸਨ।