ਐਸ.ਏ.ਐਸ. ਨਗਰ (ਮੁਹਾਲੀ):
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ’ਤੇ ਦਿੱਲੀ ਸਿੰਘੂ ਬਾਰਡਰ ਅਤੇ ਮੁਹਾਲੀ ਦੇ ਸੈਕਟਰ-66 ਸਥਿਤ ਬੈਸਟੈੱਕ ਮਾਲ ਦੇ ਬਾਹਰ ਕਿਸਾਨਾਂ ਦਾ ਲੜੀਵਾਰ ਧਰਨਾ ਪ੍ਰਦਰਸ਼ਨ ਜਾਰੀ ਹੈ। ਕਿਸਾਨਾਂ ਨੇ ਸੰਘਰਸ਼ ਨੂੰ ਲੰਮਾ ਚਲਾਉਣ ਅਤੇ ਅਤਿ ਦੀ ਗਰਮੀ ਤੋਂ ਬਚਾਅ ਲਈ ਆਰਜ਼ੀ ਟਿਕਾਣੇ ਬਣਾ ਲਏ ਹਨ। ਅੱਜ ਕਿਸਾਨਾਂ ਨੇ ਧਰਨੇ ਵਾਲੀ ਥਾਂ ’ਤੇ ਛਾਂਦਾਰ ਅਤੇ ਫ਼ਲਦਾਰ ਬੂਟੇ ਵੀ ਲਾਏ ਗਏ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।ਅੱਜ ਇੱਥੇ ਧਰਨੇ ਵਿੱਚ ਮਨਿੰਦਰ ਸਿੰਘ ਚਿੱਲਾ, ਪਰਦੀਪ ਸਿੰਘ ਪਾਪੜੀ, ਕੰਵਲਜੀਤ ਸਿੰਘ ਲਾਂਡਰਾਂ, ਜਤਿੰਦਰਪਾਲ ਸਿੰਘ ਸਿੱਧੂ ਸਮੇਤ ਹੋਰ ਕਿਸਾਨਾਂ ਨੇ ਹਾਜ਼ਰੀ ਭਰੀ।
-ਪੱਤਰ ਪ੍ਰੇਰਕ