ਪੱਤਰ ਪ੍ਰੇਰਕ
ਲਾਲੜੂ, 19 ਮਾਰਚ
ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰ ਸਰਕਾਰ ਵੱਲੋਂ ਐੱਫ.ਸੀ.ਆਈ ਅਤੇ ਸਰਕਾਰੀ ਮੰਡੀਆਂ ਖਤਮ ਕਰਨ ਦੇ ਵਿਰੋਧ ਵਿੱਚ ਅੱਜ ਮੁਜ਼ਾਹਰਾ ਲਹਿਰ ਦੇ ਤਹਿਤ ਲਾਲੜੂ ਦੀ ਦਾਣਾ ਮੰਡੀ ਵਿੱਚ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ। ਜਿਸ ਵਿੱਚ ਕਿਸਾਨਾਂ, ਆੜ੍ਹਤੀਆਂ, ਮਜ਼ਦੂਰਾਂ ਅਤੇ ਨੌਜਵਾਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਇਸ ਮੌਕੇ ਕਿਸਾਨ ਆਗੂ ਮਨਪ੍ਰੀਤ ਸਿੰਘ ਅਮਲਾਲਾ, ਨਿਰਮੈਲ ਸਿੰਘ ਜੌਲਾ, ਗੁਰਪ੍ਰੀਤ ਸਿੰਘ ਜਾਸਤਨਾ, ਕਰਮ ਸਿੰਘ ਬਰੌਲੀ, ਲਾਲ ਸਿੰਘ, ਪ੍ਰੇਮ ਸਿੰਘ ਰਾਣਾ, ਬਲਜੀਤ ਸਿੰਘ, ਜਸਵੰਤ ਸਿੰਘ ਕੁਰਲੀ, ਪਰਸ਼ੋਤਮ ਸਿੰਘ ਨੇ ਸੰਬੋਧਨ ਕੀਤਾ।