ਪੱਤਰ ਪ੍ਰੇਰਕ
ਖਰੜ, 2 ਅਗਸਤ
ਕੌਮੀ ਹਾਈਵੇਅ 205 ਏ ਦੈੜੀ ਤੋਂ ਪਡਿਆਲਾ ਤੱਕ ਖਰੜ ਦੇ ਪਿੰਡਾਂ ਵਿਚੋਂ ਨਿਕਲਣਾ ਹੈ। ਇਸ ਲਈ ਐਕੁਆਇਰ ਕੀਤੀ ਜ਼ਮੀਨ ਦਾ ਭਾਅ ਮਾਰਕੀਟ ਤੋਂ ਘੱਟ ਐਲਾਨਣ ਕਾਰਨ ਜ਼ਮੀਨ ਮਾਲਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜਦੋਂ ਤੱਕ ਸਰਕਾਰ ਉਨ੍ਹਾਂ ਨੂੰ ਵਾਜ਼ਬ ਭਾਅ ਨਹੀਂ ਦਿੰਦੀ, ਉਹ ਜ਼ਮੀਨ ਸਰਕਾਰ ਹਵਾਲੇ ਨਹੀਂ ਕਰਨਗੇ।
ਪਿੰਡ ਗਡਾਣਾ ਦੇ ਸਰਪੰਚ ਹਰਿੰਦਰ ਜੌਨੀ ਨੇ ਦੱਸਿਆ ਕਿ ਕੱਲ੍ਹ ਹੋਈ ਮੀਟਿੰਗ ਵਿਚ ਰੈਵੇਨਿਊ ਅਫ਼ਸਰਾਂ ਵੱਲੋਂ ਪਿੰਡਾਂ ਦੀ ਜ਼ਮੀਨ ਦਾ ਦਿੱਤਾ ਭਾਅ ਨਾ-ਮਨਜ਼ੂਰ ਕੀਤਾ ਗਿਆ। ਇਸ ਸਬੰਧ ਵਿਚ ਸੰਘਰਸ਼ ਦੀ ਅਗਵਾਈ ਕਰਨ ਲਈ ਬਣਾਈ ਕਮੇਟੀ ਦਾ ਗੁਰਦੀਪ ਸਿੰਘ ਝਿੰਗੜਾ ਨੂੰ ਪ੍ਰਧਾਨ ਬਣਾਇਆ ਗਿਆ ਹੈ। ਸੰਘਰਸ਼ ਕਮੇਟੀ ਵੱਲੋਂ ਹਰ ਪਿੰਡ ਵਿਚ ਮੀਟਿੰਗਾਂ ਕੀਤੀਆਂ ਜਾਣਗੀਆਂ।