ਚੰਡੀਗੜ੍ਹ: ਜਲ ਸਰੋਤ ਵਿਭਾਗ ਪੰਜਾਬ ਵਿੱਚ ਲਗਭਗ 37 ਸਾਲ ਦੀ ਨੌਕਰੀ ਕਰਨ ਉਪਰੰਤ ਅੱਜ 31 ਅਗਸਤ ਨੂੰ ਸੇਵਾਮੁਕਤ ਹੋਏ ਸੰਤਾ ਸਿੰਘ ਸੁਪਰਡੈਂਟ ਦਾ ਮੁਲਾਜ਼ਮ ਜਥੇਬੰਦੀ ‘ਪਿਸਕਾ’ ਵੱਲੋਂ ਮੁੱਖ ਦਫ਼ਤਰ ਵਿੱਚ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਦਫ਼ਤਰ ਤੋਂ ਨਿੱਘੀ ਵਿਦਾਇਗੀ ਦਿੱਤੀ ਗਈ। ਸੇਵਾਮੁਕਤੀ ’ਤੇ ਪਤਨੀ ਨਵਜੋਤ ਕੌਰ ਨਾਲ ਸੈਕਟਰ-18 ਚੰਡੀਗੜ੍ਹ ਸਥਿਤ ਮੁੱਖ ਦਫ਼ਤਰ ਵਿੱਚ ਪਹੁੰਚੇ ਸੰਤਾ ਸਿੰਘ ਨੂੰ ਯੂਨੀਅਨ ਆਗੂਆਂ ਦਵਿੰਦਰ ਸਿੰਘ, ਸਤਵਿੰਦਰ ਵਾਲੀਆ, ਪਵਨ ਕੁਮਾਰ ਅਤੇ ਹੋਰਨਾਂ ਨੇ ਵਧਾਈ ਦਿੱਤੀ। ਸੰਤਾ ਸਿੰਘ ਨੇ ਆਪਣੇ ਦਫ਼ਤਰ ਦੇ ਕਰਮਚਾਰੀਆਂ ਅਤੇ ਅਧਿਕਾਰੀਆਂ ਨਾਲ ਬਿਤਾਏ ਸਮੇਂ ਦੀਆਂ ਯਾਦਾਂ ਤਾਜ਼ੀਆਂ ਕੀਤੀਆਂ। -ਪੱਤਰ ਪ੍ਰੇਰਕ