ਖੇਤਰੀ ਪ੍ਰਤੀਨਿਧ
ਚੰਡੀਗੜ੍ਹ , 27 ਫਰਵਰੀ
ਅਗਰਵਾਲ ਸਭਾ ਚੰਡੀਗੜ੍ਹ ਵਲੋਂ ਆਪਣੀਆਂ ਸਮਾਜਿਕ ਗਤੀਵਿਧੀਆਂ ਨੂੰ ਅੱਗੇ ਜਾਰੀ ਰੱਖਦੇ ਹੋਏ ਸ਼ਹਿਰ ਵਾਸੀਆਂ ਦੀ ਸਹੂਲਤ ਲਈ ਪਹਿਲਾਂ ਤੋਂ ਸ਼ੁਰੂ ਕੀਤੀ ਗਈ ਐਂਬੂਲੈਂਸ ਸੇਵਾ ਵਿੱਚ ਇੱਕ ਹੋਰ ਵਾਹਨ ਨੂੰ ਜੋੜਨ ਦੇ ਨਾਲ ਮ੍ਰਿਤ ਸਰੀਰ ਲਈ ਏਅਰਕੰਡੀਸ਼ਨ ਕਾਸਕੇਟ ਸੁਵਿਧਾ ਸ਼ੁਰੂ ਕੀਤੀ ਗਈ।
ਅਗਰਵਾਲ ਸਭਾ ਚੰਡੀਗੜ੍ਹ ਵਲੋਂ ਇਥੇ ਸੈਕਟਰ 30 ਸਥਿਤ ਅਗਰਵਾਲ ਭਵਨ ’ਚ ਸਭਾ ਦੇ ਪ੍ਰਧਾਨ ਨੰਦ ਕਿਸ਼ੋਰ ਗੋਇਲ ਨੇ ਐਂਬੂਲੈਂਸ ਸੇਵਾ ਦਾ ਉਦਘਾਟਨ ਕੀਤਾ। ਸਭਾ ਦੇ ਪ੍ਰੈੱਸ ਸਕੱਤਰ ਡਾਕਟਰ ਸ਼ੇਖਰ ਸੀ. ਜਿੰਦਲ ਨੇ ਦੱਸਿਆ ਕਿ ਸਭ ਵਲੋਂ ਸ਼ਹਿਰ ਵਾਸੀਆਂ ਦੀ ਲੋੜ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੀ ਐਂਬੂਲੈਂਸ ਸੇਵਾ ਲਈ ਇੱਕ ਹੋਰ ਵਾਹਨ ਜੋੜਨ ਦੇ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸੇਵਾ ਲਈ ਲੋੜ ਪੈਣ ‘ਤੇ ਟੈਲੀਫ਼ੋਨ ਨੰਬਰਾਂ ਨੂੰ +91-172-2657994 ਜਾਂ + 91-9872283465 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਸਤ ਪਾਲ ਗੁਪਤਾ, ਜਨਰਲ ਸਕੱਤਰ ਸੁਨੀਲ ਗੁਪਤਾ ਆਦਿ ਮੌਜੂਦ ਸਨ।