ਕੁਲਦੀਪ ਸਿੰਘ
ਚੰਡੀਗੜ੍ਹ, 4 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਚੰਡੀਗੜ੍ਹ ਤੋਂ ਪ੍ਰਧਾਨ ਹਰਦੀਪ ਸਿੰਘ ਬੁਟੇਰਲਾ ਵੱਲੋਂ ਸ਼ਹਿਰ ’ਚ ਪਾਰਟੀ ਦਾ ਵਿਸਥਾਰ ਕੀਤਾ ਗਿਆ। ਉਨ੍ਹਾਂ ਨੇ ਨਗਰ ਨਿਗਮ ਦੀ ਚੰਡੀਗੜ੍ਹ ਦੀ ਨਵੀਂ ਵਾਰਡਬੰਦੀ ਮੁਤਾਬਕ ਵਾਰਡ ਨੰਬਰ 26 (ਡੱਡੂਮਾਜਰਾ ਕਾਲੋਨੀ, ਪਿੰਡ ਡੱਡੂਮਾਜਰਾ, ਸ਼ਾਹਪੁਰ ਕਲੋਨੀ ਤੇ ਪਿੰਡ ਸ਼ਾਹਪੁਰ, ਰੀਹੈਬਿਲਿਟੇਸ਼ਨ ਕਲੋਨੀ ਸੈਕਟਰ 38-ਵੈਸਟ) ਦੇ ਪ੍ਰਧਾਨ ਨਿਯੁਕਤ ਕੀਤੇ ਗਏ ਹਨ ਜਿਸ ਦੇ ਮੱਦੇਨਜ਼ਰ ਮਾਸਟਰ ਮੋਹਨ ਸਿੰਘ ਨੂੰ ਵਾਰਡ ਦਾ ਪ੍ਰਧਾਨ, ਸ਼ਮਸ਼ੇਰ ਸਿੰਘ ਨੂੰ ਉਪ ਪ੍ਰਧਾਨ, ਹਰਜਿੰਦਰ ਸਿੰਘ ਨੂੰ ਜਨਰਲ ਸਕੱਤਰ ਜਦਕਿ ਹਰਜੀਤ ਸਿੰਘ ਨੂੰ ਯੂਥ ਵਿੰਗ ਦਾ ਪ੍ਰਧਾਨ ਲਾਇਆ ਗਿਆ ਹੈ। ਇਸ ਤੋਂ ਇਲਾਵਾ ਗੁਰ ਰਾਜ ਸਿੰਘ, ਤਾਰਾ ਸਿੰਘ, ਚੰਨਣ ਸਿੰਘ, ਅਵਤਾਰ ਸਿੰਘ, ਇੰਦਰਪਾਲ ਸਿੰਘ, ਨਰਿੰਦਰ ਸਿੰਘ, ਹਰਵਿੰਦਰ ਸਿੰਘ, ਪਰਮਿੰਦਰ ਸਿੰਘ, ਅਮਰੀਕ ਸਿੰਘ, ਹਰਦੀਪ ਸਿੰਘ, ਰਣਜੋਧ ਸਿੰਘ, ਜਰਨੈਲ ਸਿੰਘ ਤੇ ਸੁਰਿੰਦਰ ਸਿੰਘ ਮੈਂਬਰ ਚੁਣੇ ਗਏ।