ਪੱਤਰ ਪ੍ਰੇਰਕ
ਬਨੂੜ, 6 ਸਤੰਬਰ
ਪੀਐੱਚਸੀ ਕਾਲੋਮਾਜਰਾ ਵਿੱਚ ਸੀਨੀਅਰ ਮੈਡੀਕਲ ਅਫ਼ਸਰ ਡਾ. ਮਨਿੰਦਰ ਕੌਰ ਦੀ ਅਗਵਾਈ ਹੇਠ ਪੌਸ਼ਟਿਕ ਆਹਾਰ ਹਫ਼ਤਾ ਮਨਾਇਆ। ਇਸ ਮੌਕੇ ਵਾਤਾਵਰਨ ਦਿਵਸ ਵੀ ਮਨਾਇਆ ਗਿਆ ਤੇ ਹਸਪਤਾਲ ਦੇ ਸਮੁੱਚੇ ਸਟਾਫ਼ ਵੱਲੋਂ ਫ਼ਲਦਾਰ ਬੂਟੇ ਵੀ ਲਾਏ ਗਏ। ਡਾ. ਮਨਿੰਦਰ ਕੌਰ ਨੇ ਸੰਤੁਲਿਤ ਭੋਜਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਬੱਚਿਆਂ, ਗਰਭਵਤੀ ਮਾਵਾਂ ਅਤੇ ਬਜ਼ੁਰਗਾਂ ਦੀ ਖੁਰਾਕ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਬਹੁਤ ਸਾਰੀਆਂ ਬਿਮਾਰੀਆਂ ਦਾ ਕਾਰਨ ਖੁਰਾਕ ਹੁੰਦੀ ਹੈ, ਜਿਸ ਵੱਲ ਵਿਸ਼ੇਸ਼ ਤਵੱਜੋ ਦੇਣ ਦੀ ਲੋੜ ਹੈ। ਇਸ ਮੌਕੇ ਡਾ. ਰਾਕੇਸ਼, ਡਾ. ਗੁਰਮੇਹਰ ਸਿੰਘ, ਡਾ. ਰਤਨਦੀਪ ਕੌਰ, ਡਾ. ਗੁਰਜੀਤ ਕੌਰ, ਡਾ. ਸਰਬਜੀਤ ਸਿੰਘ, ਬੀਈਈ ਦਲਜੀਤ ਕੌਰ ਅਤੇ ਸਟਾਫ਼ ਹਾਜ਼ਰ ਸੀ।