ਪੱਤਰ ਪ੍ਰੇਰਕ
ਬਨੂੜ, 11 ਮਾਰਚ
ਰਾਜਪੁਰਾ ਹਲਕੇ ਤੋਂ ‘ਆਪ’ ਉਮੀਦਵਾਰ ਨੀਨਾ ਮਿੱਤਲ ਦੀ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਨੇ ਬਨੂੜ ਵਿਖੇ ਭੰਗੜੇ ਪਾਏ, ਢੋਲ ਵਜਾਏ ਅਤੇ ਲੱਡੂ ਵੰਡੇ। ਪਿੰਡਾਂ ਵਿੱਚ ਆਪ ਕਾਰਕੁਨਾਂ ਨੇ ਵੱਡੀ ਪੱਧਰ ਉੱਤੇ ਜਿੱਤ ਦੀ ਖੁਸ਼ੀ ਮਨਾਈ ਅਤੇ ਭੰਗੜੇ ਪਾਏ।
ਲਾਲੜੂ (ਪੱਤਰ ਪ੍ਰੇਰਕ): ਪਿੰਡ ਬਾਕਰਪੁਰ ਦੇ ਜੰਮਪਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਜੀਤ ਸਿੰਘ ਰੰਧਾਵਾ ਨੇ ਵਿਧਾਨ ਸਭਾ ਹਲਕਾ ਡੇਰਾਬਸੀ ਤੋਂ ਭਾਰੀ ਜਿੱਤ ਪ੍ਰਾਪਤ ਕਰਨ ਦੀ ਖੁਸ਼ੀ ਵਿੱਚ ਲਾਲੜੂ ਵਿਖੇ ਪਾਰਟੀ ਕਾਰਕੁਨਾਂ ਵਲੋਂ ਜਸ਼ਨ ਮਨਾਏ ਗਏ ਅਤੇ ਲੱਡੇ ਵੰਡੇ ਗਏ। ਲਾਲੜੂ ਪਿੰਡ ਦੇ ਬਾਹਰ ਮਹਾਰਾਣਾ ਪ੍ਰਤਾਪ ਗੇਟ ਦੇ ਸਾਹਮਣੇ ਵੱਡੀ ਗਿਣਤੀ ਵਿੱਚ ‘ਆਪ’ ਵਰਕਰ ਇਕੱਠੇ ਹੋਏ। ਉਨ੍ਹਾਂ ਟਰੈਕਟਰਾਂ, ਮੋਟਰਸਾਈਕਲਾਂ, ਕਾਰਾਂ ਅਤੇ ਹੋਰ ਵਾਹਨਾਂ ’ਤੇ ਪਾਰਟੀ ਦੇ ਝੰਡੇ ਲਾ ਕੇ ਜੇਤੂ ਜਲੂਸ ਕੱਢਿਆ।
ਫ਼ਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਆਮ ਆਦਮੀ ਪਾਰਟੀ ਉਮੀਦਵਾਰ ਲਖਵੀਰ ਸਿੰਘ ਰਾਏ ਦੇ ਭਾਰੀ ਬਹੁਮਤ ਨਾਲ ਜਿੱਤਣ ਦੀ ਖੁਸ਼ੀ ਵਿਚ ਠੇਕੇਦਾਰ ਅਵਤਾਰ ਸਿੰਘ ਦੀ ਅਗਵਾਈ ਹੇਠ ਲੱਡੂ ਵੰਡ ਕੇ ਖੁਸ਼ੀ ਸਾਂਝੀ ਕੀਤੀ ਗਈ।
ਘਨੌਲੀ (ਪੱਤਰ ਪ੍ਰੇਰਕ): ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਦੀ ਖੁਸ਼ੀ ਵਿੱਚ ਪਿੰਡ ਚੰਦਪੁਰ ਡਕਾਲਾ ਦੇ ਲੋਕਾਂ ਵੱਲੋਂ ਨੰਬਰਦਾਰ ਪਰਮਿੰਦਰ ਸਿੰਘ ਬਾਲਾ ਅਤੇ ਲਲਿਤ ਸੈਣੀ ਦੀ ਅਗਵਾਈ ਵਿੱਚ ਲੱਡੂ ਵੰਡ ਕੇ ਤੇ ਭੰਗੜੇ ਪਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ।