ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 22 ਸਤੰਬਰ
ਇਥੋਂ ਦੇ ਦਿੱਲੀ ਪਬਲਿਕ ਸਕੂਲ, ਸੈਕਟਰ 40 ਵਿਚ ਸੜਕ ਸੁਰੱਖਿਆ ਜਾਗਰੂਕਤਾ ਸਮਾਗਮ ਕੀਤਾ ਗਿਆ ਜਿਸ ਵਿਚ ਵਿਦਿਆਰਥੀਆਂ, ਅਧਿਆਪਕ ਅਤੇ ਡਰਾਈਵਰਾਂ ਨੇ ਸ਼ਿਰਕਤ ਕੀਤੀ। ਇਸ ਮੌਕੇ ਚੰਡੀਗੜ੍ਹ ਪੁਲੀਸ ਵਲੋਂ ਏਐਸਆਈ ਰਾਜਿੰਦਰ ਸਿੰਘ, ਸੀਨੀਅਰ ਸੀਟੀ ਰਾਜੀਵ ਅਤੇ ਵਾਲੰਟੀਅਰ ਜਗਦੰਬਾ ਪ੍ਰਸ਼ਾਦ ਨੇ ਵਿਦਿਆਰਥੀਆਂ ਨੂੰ ਮੋਟਰ ਵਹੀਕਲ ਐਕਟ ਬਾਰੇ ਜਾਗਰੂਕ ਕੀਤਾ।