ਚੰਡੀਗੜ੍ਹ: ਇਥੋਂ ਦੇ ਸੇਂਟ ਜੌਹਨ ਸਕੂਲ ਸੈਕਟਰ 26 ਵਿੱਚ ਟਰੈਫਿਕ ਪੁਲੀਸ ਵੱਲੋਂ ਸੇਫ ਸਕੂਲ ਪਾਲਿਸੀ ਲਾਗੂ ਕਰਨ ਲਈ ਲੈਕਚਰ ਕਰਵਾਇਆ ਗਿਆ। ਇਸ ਵਿੱਚ ਸਬ ਇੰਸਪੈਕਟਰ ਭੁਪਿੰਦਰ ਸਿੰਘ, ਏਐੱਸਆਈ ਰਾਜਿੰਦਰ ਸਿੰਘ, ਹੈਡ ਕਾਂਸਟੇਬਲ ਜਗਰੂਪ ਸਿੰਘ ਨੇ ਸਕੂਲ ਬੱਸਾਂ ਦੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਆਵਾਜਾਈ ਦੇ ਨਿਯਮਾਂ ਬਾਰੇ ਜਾਗਰੂਕ ਕੀਤਾ। ਉਨ੍ਹਾਂ ਕਿਹਾ ਕਿ ਸਕੂਲ ਵਿਚ ਬੱਸਾਂ ਅੰਦਰ ਲਿਜਾ ਕੇ ਹੀ ਬੱਚੇ ਉਤਾਰੇ ਤੇ ਚੜ੍ਹਾਏ ਜਾਣ। ਇਸ ਤੋਂ ਇਲਾਵਾ ਸਕੂਲ ਪ੍ਰਬੰਧਕ ਆਪਣੇ ਸਕੂਲ ਵਿਚ ਚਲਦੀਆਂ ਬੱਸਾਂ ਦੇ ਡਰਾਈਵਰਾਂ ਦੇ ਵੇਰਵੇ ਸਟੇਟ ਟਰਾਂਸਪੋਰਟ ਵਿਭਾਗ ਨੂੰ ਦੇਣ। -ਟਨਸ