ਖਰੜ: ਇੱਥੇ ਖਰੜ ਕੌਸਲ ਅਧੀਨ ਪੈਂਦੇ ਪਿੰਡ ਖੂਨੀਮਾਜਰਾ ਦਾ ਰੋਹਿਤ ਨਾਂ ਦਾ ਇੱਕ ਲੜਕਾ ਜੋ 11 ਸਾਲ ਦਾ ਹੈ ਆਪਣੇ ਘਰ ਤੋਂ 12 ਅਕਤੂਬਰ ਤੋਂ ਲਾਪਤਾ ਹੈ। ਉਸ ਦੇ ਪਿਤਾ ਵਿਕਰਮ ਸਿੰਘ ਨੇ ਦੱਸਿਆ ਕਿ ਰੋਹਿਤ ਸਰਕਾਰੀ ਸਕੂਲ ਖੂਨੀਮਾਜਰਾ ਵਿੱਚ ਦੂਜੀ ਜਮਾਤ ਦਾ ਵਿਦਿਆਰਥੀ ਹੈ ਅਤੇ ਉਹ ਘਰ ਦੇ ਨਜ਼ਦੀਕ ਹੀ ਖੇਡਣ ਗਿਆ ਸੀ ਪਰ ਵਾਪਸ ਨਹੀਂ ਆਇਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਖਰੜ ਸਦਰ ਪੁਲੀਸ ਨੂੰ ਸੂਚਿਤ ਕਰਕੇ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ। ਇਸੇ ਦੌਰਾਨ ਪੁਲੀਸ ਵੱਲੋਂ ਇਸ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। -ਪੱਤਰ ਪ੍ਰੇਰਕ