ਬਨੂੜ: ਮੰਡੀ ਦੇ ਪੱਲੇਦਾਰਾਂ ਅਤੇ ਸਫ਼ਾਈ ਮਜ਼ਦੂਰਾਂ ਵੱਲੋਂ ਪੱਲੇਦਾਰ ਯੂਨੀਅਨ ਦੀ ਚੋਣ ਕੀਤੀ ਗਈ। ਮੰਡੀ ਦੇ ਸਮੁੱਚੇ ਮਜ਼ਦੂਰਾਂ ਨੇ ਆਪਣੀ ਇਕੱਤਰਤਾ ਕਰਕੇ ਸਰਬਸੰਮਤੀ ਨਾਲ ਕੀਤੀ ਚੋਣ ਵਿੱਚ ਬਲਦੇਵ ਸਿੰਘ ਨੂੰ ਪ੍ਰਧਾਨ ਅਤੇ ਜਸਬੀਰ ਸਿੰਘ ਪੱਪੀ ਨੂੰ ਮੀਤ ਪ੍ਰਧਾਨ ਚੁਣਿਆ। ਯੂਨੀਅਨ ਦੇ ਬਾਕੀ ਮੈਂਬਰਾਂ ਵਿੱਚ ਪਵਨ ਕੁਮਾਰ, ਸ਼ਿਵ ਸ਼ੰਕਰ ਅਤੇ ਰਾਜਿੰਦਰ ਕੁਮਾਰ ਸ਼ਾਮਲ ਸਨ। ਇਸ ਮੌਕੇ ਨਵੇਂ ਚੁਣੇ ਅਹੁਦੇਦਾਰਾਂ ਨੇ ਆਪਣੀਆਂ ਮੰਗਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ। ਇਸ ਮੌਕੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਪੁਨੀਤ ਜੈਨ, ਪਰਮਜੀਤ ਪਾਸੀ ਸਮੇਤ ਆੜ੍ਹਤੀ ਭਾਈਚਾਰੇ ਨੇ ਪੱਲੇਦਾਰ ਯੂਨੀਅਨ ਦੇ ਨਵੇਂ ਬਣੇ ਅਹੁਦੇਦਾਰਾਂ ਨੂੰ ਵਧਾਈ ਦਿੱਤੀ ਤੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ। -ਪੱਤਰ ਪ੍ਰੇਰਕ