ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 2 ਅਕਤੂਬਰ
ਭਾਰਤੀ ਕਮਿਊਨਿਸਟ ਪਾਰਟੀ ਦੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਇੱਥੋਂ ਦੇ ਫੇਜ਼-6 ਦੇ ਪਾਰਟੀ ਦਫ਼ਤਰ ਵਿਖੇ ਕਾਮਰੇਡ ਗੁਰਦਿਆਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਕਾਰਜਕਾਰਨੀ ਮੈਂਬਰਾਂ ਦੀ ਚੋਣ ਕੀਤੀ ਗਈ। ਕਾਰਜਕਾਰਨੀ ਦੇ ਨਵੇਂ ਚੁਣੇ ਮੈਂਬਰਾਂ ਵਿੱਚ ਕਾਮਰੇਡ ਜਸਪਾਲ ਸਿੰਘ ਦੱਪਰ, ਗੁਰਦਿਆਲ ਸਿੰਘ, ਅਸ਼ਵਨੀ ਮਿਨਹਾਸ, ਅਵਤਾਰ ਸਿੰਘ, ਕੰਵਰਪਾਲ ਸਿੰਘ, ਕਰਨੈਲ ਸਿੰਘ ਦਾਉਮਾਜਰਾ, ਭਾਗ ਸਿੰਘ ਗੀਗੇਮਾਜਰਾ, ਬ੍ਰਿਜ ਮੋਹਨ ਸ਼ਰਮਾ, ਕਾਮਰੇਡ ਸੱਤਪਾਲ, ਮਹਿੰਦਰਪਾਲ, ਦਿਲਦਾਰ ਸਿੰਘ, ਸੁਰਿੰਦਰ ਸਿੰਘ ਜੜੌਤ ਨੂੰ ਕਾਰਜਕਾਰਣੀ ਦੇ ਮੈਂਬਰ ਚੁਣਿਆ ਗਿਆ।
ਗੁਰਪ੍ਰੀਤ ਕੌਰ ਧਨੌਨੀ ਛੇਵੀਂ ਵਾਰ ਪ੍ਰਧਾਨ ਬਣੀ
ਐੱਸ.ਏ.ਐੱਸ.ਨਗਰ (ਖੇਤਰੀ ਪ੍ਰਤੀਨਿਧ): ਜ਼ਿਲ੍ਹਾ ਮੁਹਾਲੀ ਆਂਗਣਵਾੜੀ ਮੁਲਾਜ਼ਮ ਯੂਨੀਅਨ ਦੀ ਚੋਣ ਅੱਜ ਪੰਜਾਬ ਪ੍ਰਧਾਨ ਹਰਜੀਤ ਕੌਰ ਪੰਜੋਲਾ, ਸਕੱਤਰ ਸੁਭਾਸ਼ ਰਾਣੀ ਵੱਲੋਂ ਡੈਲੀਗੇਟ ਇਜਲਾਸ ਬੁਲਾ ਕੇ ਕੀਤੀ ਗਈ। ਸਰਬਸੰਮਤੀ ਨਾਲ ਹੋਈ ਚੋਣ ਵਿੱਚ ਗੁਰਪ੍ਰੀਤ ਕੌਰ ਧਨੌਨੀ ਛੇਵੀਂ ਵਾਰ ਪ੍ਰਧਾਨ ਚੁਣੀ ਗੲਂ। ਬਾਕੀ ਅਹੁਦੇਦਾਰਾਂ ਵਿੱਚ ਗੁਰਦੀਪ ਕੌਰ ਲਖਨੌਰ ਸਕੱਤਰ, ਭਿੰਦਰ ਕੌਰ ਖਰੜ ਖਜ਼ਾਨਚੀ, ਜਸਵਿੰਦਰ ਕੌਰ ਸੀਨੀਅਰ ਮੀਤ ਪ੍ਰਧਾਨ, ਗੁਰਨਾਮ ਕੌਰ ਬਜਹੇੜੀ ਮੀਤ ਪ੍ਰਧਾਨ, ਸਵਰਨ ਕੌਰ ਮੀਤ ਪ੍ਰਧਾਨ, ਬਲਜੀਤ ਕੌਰ ਤੇ ਹਰਮਿੰਦਰ ਕੌਰ ਸਕੱਤਰ, ਮਨਜੀਤ ਕੌਰ ਪ੍ਰੈਸ ਸਕੱਤਰ, ਪੁਸ਼ਪਾ ਰਾਣੀ ਮੀਤ ਪ੍ਰਧਾਨ, ਮੁਖਤਿਆਰ ਕੌਰ, ਕਮਲਜੀਤ ਕੌਰ, ਸਕਤੀ, ਬਲਜੀਤ ਕੌਰ ਮਾਜਰੀ ਨੂੰ ਮੀਤ ਪ੍ਰਧਾਨ ਬਣਾਇਆ ਗਿਆ।