ਪੱਤਰ ਪ੍ਰੇਰਕ
ਲਾਲੜੂ, 31 ਜੁਲਾਈ
ਥਾਣਾ ਹੰਡੇਸਰਾ ਅਧੀਨ ਆਉਂਦੇ ਪਿੰਡ ਰਾਣੀਮਾਜਰਾ ਤੋਂ ਇਕ 70 ਸਾਲਾ ਔਰਤ ਪਿਛਲੇ ਡੇਢ ਮਹੀਨੇ ਤੋਂ ਭੇਤ-ਭਰੀ ਹਾਲਤ ਵਿੱਚ ਲਾਪਤਾ ਹੋ ਜਾਣ ਦੀ ਖ਼ਬਰ ਹੈ, ਜਿਸ ਸਬੰਧੀ ਪਰਿਵਾਰ ਨੇ ਪੁਲੀਸ ਕੋਲ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਹੈ। ਮਾਮਲੇ ਦੀ ਜਾਂਚ ਕਰ ਰਹੇ ਪੁਲੀਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਇਤਲਾਹ ਕਰਤਾ ਨੇ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਸ ਦੀ ਸੱਸ ਵਿੱਦਿਆ ਦੇਵੀ ਪਤਨੀ ਜਸਵੀਰ ਸਿੰਘ ਵਾਸੀ ਪਿੰਡ ਰਾਣੀਮਾਜਰਾ, ਥਾਣਾ ਹੰਡੇਸਰਾ, ਜ਼ਿਲ੍ਹਾ ਮੁਹਾਲੀ ਜਿਸ ਦੀ ਉਮਰ ਕਰੀਬ 70 ਸਾਲ ਹੈ, 12 ਜੂਨ 2022 ਨੂੰ ਸਵੇਰੇ ਕਰੀਬ 2 ਵਜੇ ਘਰ ਤੋਂ ਕਿਤੇ ਚਲੀ ਗਈ ਹੈ।