ਪੰਚਕੂਲਾ: ਹਰਿਆਣਾ ’ਚ ਸੈਰ-ਸਪਾਟੇ ਨੂੰ ਹੋਰ ਵੱਧ ਪ੍ਰਫੁਲਿਤ ਕਰਨ ਤੇ ਪੰਚਕੂਲਾ ਦੇ ਮੋਰਨੀ ਹਿਲਜ਼ ਵਿਚ ਇਕੋ-ਟੂਰੀਜ਼ਮ ਨੂੰ ਵਧਾਉਣ ਲਈ ਸ਼ਿਵਾਲਿਕ ਡਿਵੈਪਲਮੈਂਟ ਬੋਰਡ (ਐੱਸਡੀਬੀ) ਵੱਲੋਂ ਮੋਰਨੀ ਹਿਲਜ਼ ਵਿਚ 7 ਫਰਵਰੀ, 2021 ਨੂੰ ਵੱਖ-ਵੱਖ ਗਤੀਵਿਧੀਆਂ ਦਾ ਆਯੋਜਨ ਕੀਤਾ ਜਾਵੇਗਾ। ਸਰਕਾਰੀ ਬੁਲਾਰੇ ਨੇ 7 ਫਰਵਰੀ ਨੂੰ ਹੋਣ ਵਾਲੀ ਗਤੀਵਿਧੀਆਂ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੰਚਕੂਲਾ ਦੇ ਸਾਈਕਲਿੰਗ ਕਲੱਬ ਦੇ ਸਹਿਯੋਗ ਨਾਲ ਐੱਸਡੀਬੀ ਇਕ ਸਾਈਕਲਿੰਗ ਰੇਸ ਟੂਰ ਡੇਅ ਮੋਰਨੀ ਦਾ ਆਯੋਜਨ ਕਰ ਰਿਹਾ ਹੈ।
-ਪੱਤਰ ਪ੍ਰੇਰਕ