ਬਨੂੜ: ਆਸਟ੍ਰੇਲੀਆ ਦੀ ਡੀਕਿਨ ਯੂਨੀਵਰਸਿਟੀ ਨੇ ਅੱਜ ਚਿਤਕਾਰਾ ਯੂਨੀਵਰਸਿਟੀ ਵਿੱਚ ਡੀਕਿਨ ਯੂਨੀਵਰਸਿਟੀ ਹੱਬ ਦੀ ਸਥਾਪਨਾ ਕੀਤੀ ਹੈ। ਇਸ ਵਿਦਿਅਕ ਹੱਬ ਦਾ ਉਦਘਾਟਨ ਡੀਕਿਨ ਦੇ ਉਪ ਕੁਲਪਤੀ ਪ੍ਰੋ. ਆਇਨ ਮਾਰਟਿਨ, ਸੀਈਓ ਰਵਨੀਤ ਪਾਹਵਾ ਅਤੇ ਚਿਤਕਾਰਾ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਤੇ ਉਪ ਚਾਂਸਲਰ ਡਾ. ਮਧੂ ਚਿਤਕਾਰਾ ਨੇ ਅੱਜ ਸਾਂਝੇ ਤੌਰ ’ਤੇ ਕੀਤਾ। ਇਸ ਮੌਕੇ ਦੋਵੇਂ ਯੂਨੀਵਰਸਿਟੀਆਂ ਦੇ ਪ੍ਰਮੁੱਖ ਅਧਿਕਾਰੀ ਵੀ ਹਾਜ਼ਰ ਸਨ। ਦੋਵਾਂ ਯੂਨੀਵਰਸਿਟੀਆਂ ਅਧੀਨ ਹੋਏ ਸਾਂਝੇ ਸਮਝੌਤੇ ਅਧੀਨ ਵਿਦਿਆਰਥੀ ਆਪਣੇ ਚਾਰ ਸਾਲਾ ਕੋਰਸਾਂ ਦੀ ਅੱਧੀ ਪੜ੍ਹਾਈ ਚਿਤਕਾਰਾ ਵਿੱਚ ਅਤੇ ਅੱਧੀ ਪੜ੍ਹਾਈ ਆਸਟਰੇਲੀਆ ਵਿਚਲੀ ਡੀਕਿਨ ਯੂਨੀਵਰਸਿਟੀ ਵਿੱਚ ਕਰ ਸਕਣਗੇ। -ਪੱਤਰ ਪ੍ਰੇਰਕ