ਖੇਤਰੀ ਪ੍ਰਤੀਨਿਧ
ਚੰਡੀਗੜ੍ਹ, 22 ਜੁਲਾਈ
ਚੰਡੀਗੜ੍ਹ ਦੇ ਵਾਹਨ ਰਜਿਸਟ੍ਰੇਸ਼ਨ ਤੇ ਲਾਇਸੈਂਸਿੰਗ ਅਥਾਰਿਟੀ (ਆਰਐਲਏ) ਵੱਲੋਂ ਵਾਹਨ ਰਜਿਸਟਰੇਸ਼ਨ ਨੰਬਰ ਦੀ ਨਵੀਂ ਲੜੀ ‘ਸੀਐਚ 01 ਸੀਐਫ’ ਸਮੇਤ ਪੁਰਾਣੀਆਂ ਲੜੀਆਂ ਦੇ ਬਾਕੀ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰਾਂ ਦੀ ਈ-ਨਿਲਾਮੀ ਲਈ ਪ੍ਰਕਿਰਿਆ 23 ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਹੈ। ਆਰਐਲਏ ਅਨੁਸਾਰ ਵਾਹਨ ਰਜਿਸਟਰੇਸ਼ਨ ਨੰਬਰ ਦੀ ਨਵੀਂ ਲੜੀ ਸੀਐਚ-01 ਸੀਐਫ ਦੇ ਸਾਰੇ ਫੈਂਸੀ ‘ਮਨਪਸੰਦ ਨੰਬਰਾਂ ਤੇ ਪੁਰਾਣੀਆਂ ਲੜੀਆਂ ‘ਸੀਐਚ 01 ਸੀਈ’, ‘ਸੀਐਚ 01 ਸੀਡੀ’, ‘ਸੀਐਚ 01 ਸੀਸੀ’, ਸੀਐਚ 01 ਸੀਬੀ’, ਸੀਐਚ 01 ਸੀਏ’, ‘ਸੀਐਚ 01 ਬੀਜੈਡ’, ‘ਸੀਐਚ 01 ਬੀਵਾਈ’, ‘ਸੀਐਚ 01 ਬੀਐਕਸ’, ‘ਸੀਐਚ 01 ਬੀਡਬਲਿਊ’, ‘ਸੀਐਚ 01 ਬੀਵੀ’, ‘ਸੀਐਚ 01 ਬੀਯੂ’, ‘ਸੀਐਚ 01 ਬੀਟੀ’ ਤੇ ‘ਸੀਐਚ 01 ਬੀਐਸ’ ਦੇ ਬਚੇ ਹੋਏ ਫੈਂਸੀ ਤੇ ਮਨਪਸੰਦ ਨੰਬਰਾਂ ਲਈ 23 ਜੁਲਾਈ ਨੂੰ ਸਵੇਰੇ ਦਸ ਵਜੇ ਤੋਂ ਰਜਿਸਰੇਸ਼ਨ ਪ੍ਰਕ੍ਰਿਆ ਸ਼ੁਰੂ ਕੀਤੀ ਜਾ ਰਹੀ ਹੈ। ਇਸਤੋਂ ਬਾਅਦ ਇਨ੍ਹਾਂ ਨੰਬਰਾਂ ਲਈ ਆਪਣੀ ਰਜਿਸਟਰੇਸ਼ਨ ਕਰਵਾਉਣ ਵਾਲੇ ਵਾਹਨਾਂ ਮਾਲਕਾਂ ਲਈ 31 ਜੁਲਾਈ ਤੋਂ 2 ਅਗਸਤ ਤੱਕ ਈ-ਨਿਲਾਮੀ ਖੋਲ੍ਹੀ ਜਾਵੇਗੀ। ਈ-ਨੀਲਾਮੀ ’ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਜ਼ਰੂਰੀ ਹੈ ਤੇ ਨਿਲਾਮੀ ਵਿੱਚ ਚੰਡੀਗੜ੍ਹ ਦੇ ਪੱਕੇ ਵਾਸੀ ਆਪਣੇ ਵਾਹਨ ਲਈ ਨੰਬਰ ਖਰੀਦਣ ਲਈ ਹਿੱਸਾ ਲੈ ਸਕਦੇ ਹਨ। ਚੰਡੀਗੜ੍ਹ ਆਰਐਲਏ ਦੇ ਅਧਿਕਾਰੀ ਪਰਦੂਮਨ ਸਿੰਘ ਨੇ ਦੱਸਿਆ ਕਿ ਨਿਲਾਮੀ ’ਚ ਹਿਸਾ ਲੈਣ ਲਈ ਟ੍ਰਾਂਸਪੋਰਟ ਵਿਭਾਗ ਦੀ ਵੈਬਸਾਈਟ: https://vahan. parivahan.gov.in/fancy ’ਤੇ ਰਜਿਸਟਰ ਕੀਤਾ ਜਾ ਸਕਦਾ ਹੈ ਤੇ ਇਸਦਾ ਲਿੰਕ ਚੰਡੀਗੜ੍ਹ ਪ੍ਰਸ਼ਾਸਨ ਦੇ ਟ੍ਰਾਂਸਪੋਰਟ ਵਿਭਾਗ ਦੀ ਵੈਬਸਾਈਟ: www.chdtransport’ਤੇ ਵੀ ਉਪਲਬਧ ਹੈ।