ਪੱਤਰ ਪ੍ਰੇਰਕ
ਐਸ.ਏ.ਐਸ. ਨਗਰ (ਮੁਹਾਲੀ), 6 ਸਤੰਬਰ
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਪਿੰਡਾਂ ਦੇ ਵਸਨੀਕਾਂ ਦੀਆਂ ਸਮੱਸਿਆਵਾਂ ਸੁਣੀਆਂ। ਇੱਥੋਂ ਦੇ ਇਤਿਹਾਸਕ ਨਗਰ ਚੱਪੜਚਿੜੀ ਖੁਰਦ ਵਿੱਚ ਗਲੀਆਂ-ਨਾਲੀਆਂ ਲਈ 5.50 ਲੱਖ ਰੁਪਏ ਤੇ ਆਊਟਫਾਲ ਡਰੇਨ ਨਾਲ ਲਈ 6.43 ਲੱਖ ਰੁਪਏ ਦੀ ਗਰਾਂਟ ਦਿੱਤੀ। ਪਿੰਡ ਭਾਗੋਮਾਜਰਾ ਦੇ ਕਮਿਊਨਿਟੀ ਸੈਂਟਰ ਲਈ 15 ਲੱਖ ਰੁਪਏ, ਗਲੀਆਂ-ਨਾਲੀਆਂ ਤੇ ਗੰਦੇ ਪਾਣੀ ਦੀ ਨਿਕਾਸੀ ਲਈ 1 ਲੱਖ ਰੁਪਏ, ਸ਼ਮਸ਼ਾਨਘਾਟ ਦੀ ਚਾਰਦੀਵਾਰੀ ਲਈ 2 ਲੱਖ ਰੁਪਏ, ਵਾਲਮੀਕ ਧਰਮਸ਼ਾਲਾ ਦੀ ਮੁਰੰਮਤ ਲਈ 3 ਲੱਖ ਰੁਪਏ, ਮੌਜਪੁਰ ਦੀਆਂ ਗਲੀਆਂ-ਨਾਲੀਆਂ ਲਈ 3 ਲੱਖ ਰੁਪਏ, ਗਰਾਊਂਡ ਦੀ ਚਾਰਦੀਵਾਰੀ ਲਈ 10 ਲੱਖ ਰੁਪਏ, ਗੰਦੇ ਪਾਣੀ ਦੀ ਨਿਕਾਸੀ ਲਈ ਨਾਲੇ ਲਈ 1 ਲੱਖ, ਜਨਰਲ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ, ਪਿੰਡ ਰਾਏਪੁਰ ਕਲਾਂ ਵਿੱਚ 37.56 ਲੱਖ ਰੁਪਏ ਨਾਲ ਬਣੀ ਫਿਰਨੀ ਦਾ ਉਦਘਾਟਨ ਕੀਤਾ ਅਤੇ ਸ਼ਮਸ਼ਾਨਘਾਟ ਦੇ ਸ਼ੈੱਡ ਤੇ ਚਾਰਦੀਵਾਰੀ ਲਈ 7.50 ਲੱਖ ਰੁਪਏ ਅਤੇ ਧਰਮਸ਼ਾਲਾ ਦੀ ਮੁਰੰਮਤ ਲਈ 2 ਲੱਖ ਗਰਾਂਟ ਦਾ ਚੈੱਕ ਦਿੱਤਾ।
ਇੰਜ ਹੀ ਪਿੰਡ ਗਿੱਦੜਪੁਰ ਵਿੱਚ ਗਲੀਆਂ-ਨਾਲੀਆਂ ਲਈ 3.50 ਲੱਖ, ਐਸ.ਸੀ. ਧਰਮਸ਼ਾਲਾ ਦੀ ਮੁਰੰਮਤ ਵਾਸਤੇ 5 ਲੱਖ, ਸ਼ਮਸ਼ਾਨਘਾਟ ਦੇ ਸ਼ੈੱਡ ਵਾਸਤੇ 3 ਲੱਖ ਅਤੇ ਫਿਰਨੀ ਲਈ 28.85 ਲੱਖ ਰੁਪਏ ਦੀ ਗਰਾਂਟ ਦਾ ਚੈੱਕ ਦਿੱਤਾ। ਪਿੰਡ ਸੈਦਪੁਰ ਵਿੱਚ ਸ਼ਮਸ਼ਾਨਘਾਟ ਦੇ ਸ਼ੈੱਡ ਲਈ 2.50 ਲੱਖ, ਆਂਗਨਵਾੜੀ ਸੈਂਟਰ ਲਈ 7.50 ਲੱਖ ਰੁਪਏ ਦਿੱਤੇ ਗਏ।