ਖਰੜ: ਸਰਕਾਰੀ ਬਹੁ-ਤਕਨੀਕੀ ਕਾਲਜ, ਖੂਨੀਮਾਜਰਾ (ਖਰੜ) ਦੇ ਲੈਕਚਰਾਰ ਡਾ. ਰਵਿੰਦਰ ਕੁਮਾਰ ਨੂੰ ਇੰਡੀਅਨ ਸੁਸਾਇਟੀ ਆਫ ਟੈਕਨੀਕਲ ਐਜੂਕੇਸ਼ਨ ਦੁਆਰਾ ਸਰਵੋਤਮ ਪੋਲੀਟੈਕਨਿਕ ਟੀਚਰਜ਼ ਐਵਾਰਡ ਪੰਜਾਬ ਨਾਲ ਸਨਮਾਨਿਤ ਕੀਤਾ ਗਿਆ। ਇਹ ਐਵਾਰਡ ਉਨ੍ਹਾਂ ਨੂੰ ਡਾ. ਭੀਮਰਾਓ ਅੰਬੇਦਕਰ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੌਜੀ, ਜਲੰਧਰ ਵਿੱਚ ਹੋਏ ਸਮਾਗਮ ਦੌਰਾਨ ਦਿੱਤਾ ਗਿਆ। ਕਾਲਜ ਦੇ ਪ੍ਰਿੰਸੀਪਲ ਰਾਜੀਵ ਪੂਰੀ ਨੇ ਡਾ. ਰਵਿੰਦਰ ਕੁਮਾਰ ਨੂੰ ਵਧਾਈ ਦਿੱਤੀ। -ਪੱਤਰ ਪ੍ਰੇਰਕ