ਚੰਡੀਗੜ੍ਹ: ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸ਼ਾਦ ਦੀ 136ਵੀਂ ਜੈਅੰਤੀ ਗਾਂਧੀ ਸਮਾਰਕ ਭਵਨ ਵਿੱਚ ਮਨਾਈ ਗਈ। ਸਮਾਗਮ ਦੇ ਮੁੱਖ ਮਹਿਮਾਨ ਗਾਂਧੀ ਸਮਾਰਕ ਨਿਧੀ ਪੰਜਾਬ, ਹਰਿਆਣਾ ਤੇ ਹਿਮਾਚਲ ਦੇ ਪ੍ਰਧਾਨ ਆਨੰਦ ਕੁਮਾਰ ਸ਼ਰਣ ਸਨ, ਜਦਕਿ ਸੀਨੀਅਰ ਸਾਹਿਤਕਾਰ ਪ੍ਰੇਮ ਵਿੱਜ ਨੇ ਪ੍ਰੋੋਗਰਾਮ ਦੀ ਪ੍ਰਧਾਨਗੀ ਕੀਤੀ। ਗਾਂਧੀ ਸਮਾਰਕ ਭਵਨ ਦੇ ਡਾਇਰੈਕਟਰ ਡਾ. ਦੇਵਰਾਜ ਤਿਆਗੀ ਨੇ ਸ਼ਰਧਾਂਜਲੀ ਭੇਟ ਕਰਦੇ ਹੋਏ ਕਿਹਾ ਕਿ ਡਾ. ਪ੍ਰਸ਼ਾਦ ਦੇਸ਼ ਦੇ ਪਹਿਲੇ ਰਾਸ਼ਟਰਪਤੀ ਤੇ ਇੱਕ ਮਹਾਨ ਆਜ਼ਾਦੀ ਘੁਲਾਟੀਏ ਸਨ। ਉਨ੍ਹਾਂ ਭਾਰਤੀ ਸੰਵੀਧਾਨ ਦੀ ਉਸਾਰੀ ਵਿੱਚ ਵੀ ਮਹੱਤਵਪੂਰਨ ਯੋਗਦਾਨ ਪਾਇਆ। ਇਸ ਮੌਕੇ ਸ੍ਰੀ ਸ਼ਰਣ ਨੇ ਕਿਹਾ ਕਿ ਗਾਂਧੀ ਜੀ ਦੇ ਦੇਹਾਂਤ ਮਗਰੋਂ ਜਦੋਂ ਗਾਂਧੀ ਸਮਾਰਕ ਨਿਧੀ ਦਾ ਗਠਨ ਹੋਇਆ ਤਾਂ ਉਸ ਦੇ ਪਹਿਲੇ ਪ੍ਰਧਾਨ ਡਾ. ਰਾਜੇਂਦਰ ਪ੍ਰਸ਼ਾਦ ਹੀ ਸਨ। ਇਸ ਮੌਕੇ ਯੋਗ ਗੁਰੂ ਨਰੇਸ਼ ਕੁਮਾਰ, ਡਾ. ਰਮੇਸ਼ ਸ਼ਰਮਾ, ਪਾਪਿਆ ਚਕਰਵਰਤੀ, ਆਨੰਦ ਰਾਓ, ਧਰਮਪਾਲ, ਅਮਿਤ ਤੇ ਹੋਰ ਪਤਵੰਤੇ ਹਾਜ਼ਰ ਸਨ। -ਟਨਸ