ਹਰਦੇਵ ਚੌਹਾਨ
ਚੰਡੀਗੜ੍ਹ, 30 ਦਸੰਬਰ
ਪੰਜਾਬ ਕਲਾ ਪਰਿਸ਼ਦ ਨੇ ਪੰਜਾਬ ਕਲਾ ਭਵਨ ਵਿਚ ਮਰਹੂਮ ਡਾ. ਐੱਸ ਤਰਸੇਮ ਦਾ ਜਨਮ ਦਿਨ ਮਨਾਇਆ । ਇਸ ਮੌਕੇ ਲੇਖਕਾਂ ਤੇ ਸਾਹਿਤਕਾਰਾਂ ਨੇ ਨਾਮਵਰ ਆਲੋਚਕ, ਸ਼੍ਰੋਮਣੀ ਪੰਜਾਬੀ ਸਾਹਿਤਕਾਰ ਅਤੇ ਲੇਖਕ ਸਭਾ ਦੇ ਪ੍ਰਧਾਨ ਰਹੇ ਮਰਹੂਮ ਡਾ. ਤਰਸੇਮ ਨਾਲ ਸਬੰਧਿਤ ਯਾਦਾਂ ਸਾਂਝੀਆਂ ਕੀਤੀਆਂ। ਬੁਲਾਰਿਆਂ ਨੇ ਡਾ. ਤਰਸੇਮ ਦੇ ਕੀਤੇ ਸਾਹਿਤਕ ਕਾਰਜਾਂ ਦੀ ਸਰਾਹਨਾ ਕੀਤੀ। ਸਮਾਗਮ ਦੇ ਮੁਖ ਬੁਲਾਰੇ ਡਾ. ਲਾਭ ਸਿੰਘ ਖੀਵਾ ਨੇ ਡਾ. ਤਰਸੇਮ ਦੇ ਵਿਅਕਤੀਤਵ, ਉਨਾ ਦੀ ਸਾਹਿਤਕ ਦੇਣ ਤੇ ਜਥੇਬੰਦਕ ਕੰਮਾਂ ਦੀ ਵਿਆਖਿਆ ਕੀਤੀ। ਡਾ. ਖੀਵਾ ਨੇ ਆਖਿਆ ਕਿ ਡਾ. ਤਰਸੇਮ ਇਕ ਸੰਸਥਾ ਦਾ ਰੂਪ ਸਨ। ਮੰਚ ਸੰਚਾਲਨ ਕਰਦਿਆਂ ਨਿੰਦਰ ਘੁਗਿਆਣਵੀ ਨੇ ਆਖਿਆ ਕਿ ਤਰਸੇਮ ਹਸਮੁਖ ਸੁਭਾਓ ਵਾਲੇ ਮਿਲਾਪੜੇ ਮਨੁੱਖ ਸਨ। ਸਮਾਗਮ ਵਿਚ ਕਹਾਣੀਕਾਰ ਹਰਪ੍ਰੀਤ ਸਿੰਘ ਚਨੂੰ, ਇਕਬਾਲ ਸਿੰਘ ਚੜਿਕ, ਸੁਸ਼ੀਲ ਕੁਮਾਰ, ਦਵਿੰਦਰ ਕੁਮਾਰ, ਨਾਗੇਸ਼ਵਰ ਰਾਓ ਅਤੇ ਦਿਲਸ਼ੇਰ ਸਿੰਘ ਚੰਦੇਲ ਸਮੇਤ ਕਈ ਹਸਤੀਆਂ ਪੁੱਜੀਆਂ। ਪੰਜਾਬ ਕਲਾ ਪਰਿਸ਼ਦ ਵੱਲੋਂ ਲੇਖਕਾਂ ਦੇ ਜਨਮ ਦਿਨ ਤੇ ਬਰਸੀਆਂ ਮਨਾਉਣ ਲਈ ਲੜੀਵਾਰ ਪ੍ਰੋੋਗਰਾਮ ਜਾਰੀ ਰਹਿਣਗੇ।