ਲਾਲੜੂ: ਪਿੰਡ ਭੁੱਖੜੀ ਤੇ ਧਰਮਗੜ੍ਹ ਵਿੱਚ ‘ਆਪ’ ਆਗੂ ਤੇ ਪੰਜਾਬ ਰਾਜ ਪੰਚਾਇਤ ਪ੍ਰੀਸ਼ਦ ਦੇ ਸੂਬਾਈ ਪ੍ਰਧਾਨ ਕੁਲਜੀਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕਈ ਪਰਿਵਾਰਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ। ਇਸ ਮੌਕੇ ਸ੍ਰੀ ਰੰਧਾਵਾ ਨੇ ਕਿਹਾ ਕਿ ਰਿਵਾਇਤੀ ਪਾਰਟੀਆਂ ਦੇ ਰਾਜ ਵਿੱਚ ਸੱਤਰ ਸਾਲਾਂ ਬਾਅਦ ਵੀ ਪਿੰਡਾਂ ਦੇ ਲੋਕ ਮੁਢਲੀਆਂ ਸਹੁਲਤਾਂ ਤੋਂ ਸੱਖਣੇ ਹਨ। ਪਿੰਡਾਂ ਵਿੱਚ ਪੀਣ ਵਾਲਾ ਸਾਫ ਪਾਣੀ ਨਹੀਂ, ਗਲੀਆ-ਨਾਲੀਆਂ ਦੀ ਹਾਲਤ ਖਸਤਾ ਬਣੀ ਹੋਈ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਸਰਕਾਰ ਬਣਨ ’ਤੇ ਪਿੰਡਾਂ ਦੀ ਨੁਹਾਰ ਬਦਲੀ ਜਾਵੇਗੀ। -ਪੱਤਰ ਪ੍ਰੇਰਕ