ਬਨੂੜ: ਉੱਘੇ ਸਮਾਜ ਸੇਵੀ ਤੇ ਆਜ਼ਾਦ ਟੈਂਕਰ ਸਰਵਿਸ ਦੇ ਮਾਲਕ ਕਾਮਰੇਡ ਪ੍ਰੇਮ ਸਿੰਘ ਘੜਾਮਾਂ ਨੇ ਬਨੂੜ ਦੇ ਵਾਰਡ ਨੰਬਰ ਗਿਆਰਾਂ ਦੇ ਮੀਰਾਂ ਸ਼ਾਹ ਕਲੋਨੀ ਦੇ ਵਸਨੀਕ ਲਾਲ ਚੰਦ ਨੂੰ ਲੱਤ ਦੇ ਇਲਾਜ ਲਈ ਗਿਆਰਾਂ ਹਜ਼ਾਰ ਦੀ ਰਾਸ਼ੀ ਭੇਟ ਕੀਤੀ ਹੈ। ਪਿਛਲੇ ਦਿਨੀਂ ਊਨਾ ਨੇੜੇ ਗੋਬਿੰਦ ਸਾਗਰ ਝੀਲ ਵਿੱਚ ਡੁੱਬਣ ਕਾਰਨ ਲਾਲ ਚੰਦ ਦੇ ਦੋ ਪੁੱਤਰਾਂ, ਇੱਕ ਭਰਾ ਅਤੇ ਇੱਕ ਭਤੀਜੇ ਦੀ ਮੌਤ ਹੋ ਚੁੱਕੀ ਹੈ। ਪਿਛਲੇ ਵਰ੍ਹੇ ਉਸ ਦਾ ਖੁਦ ਦਾ ਸੜਕ ਹਾਦਸਾ ਹੋਣ ਕਾਰਨ ਲੱਤ ਟੁੱਟੀ ਹੋਈ ਹੈ ਤੇ ਅਪਾਹਜ ਹੈ। -ਪੱਤਰ ਪ੍ਰੇਰਕ