ਖਰੜ: ਰੋਟਰੀ ਕਲੱਬ ਦੇ ਪ੍ਰਧਾਨ ਨਿਤਿਨ ਗਰਗ ਤੇ ਸਕੱਤਰ ਅਮਨਦੀਪ ਗਰਗ ਨੇ ਦੱਸਿਆ ਕਿ ਖਰੜ ਵਿੱਚ ਇੱਕ ਪਰਿਵਾਰ ਵੱਲੋਂ ਆਪਣੀ ਮ੍ਰਿਤਕ ਬੱਚੀ ਦੀਆਂ ਅੱਖਾਂ ਦਾਨ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਕਲੱਬ ਦੇ ਆਈ ਡੋਨੇਸ਼ਨ ਮੋਟੀਵੇਟਰ ਹਰਪ੍ਰੀਤ ਸਿੰਘ ਨੂੰ ਬੀਤੀ ਰਾਤ ਡੇਢ ਵਜੇ ਖਰੜ ਤੋਂ ਅਮਿਤ ਸਾਹਨੀ ਦਾ ਫੋਨ ਆਇਆ ਕਿ ਉਨ੍ਹਾਂ ਦੀ ਭਤੀਜੀ ਰੀਆ ਸਾਹਨੀ ਪੁੱਤਰੀ ਪਾਰਸ ਸਾਹਨੀ ਜੋ ਜਨਮ ਤੋਂ ਹੀ ਵਿਕਲਾਂਗ ਹੈ, ਦੀ ਅਚਾਨਕ ਮੌਤ ਹੋ ਗਈ ਹੈ ਅਤੇ ਉਨ੍ਹਾਂ ਅੱਖਾਂ ਦਾਨ ਕਰਵਾਉਣੀਆਂ ਹਨ। ਉਨ੍ਹਾਂ ਨੇ ਦੱਸਿਆ ਕਿ ਕਲੱਬ ਦੇ ਮੈਂਬਰ ਰੇਖੀ ਨੇ ਪੀਜੀਆਈ ਸੰਪਰਕ ਕਰਕੇ ਅੱਖਾਂ ਲੈਣ ਦੀ ਪ੍ਰਕਿਰਿਆਂ ਪੂਰੀ ਕਰਵਾਈ। ਜ਼ਿਕਰਯੋਗ ਹੈ ਕਿ ਸਾਹਨੀ ਪਰਿਵਾਰ ਵਲੋਂ ਮਰਨ ਉਪਰੰਤ ਅੱਖਾਂ ਦਾਨ ਕਰਨ ਦਾ ਇਹ ਤੀਜਾ ਉਪਰਾਲਾ ਹੈ। -ਪੱਤਰ ਪ੍ਰੇਰਕ