ਦਰਸ਼ਨ ਸਿੰਘ ਸੋਢੀ
ਐਸ.ਏ.ਐਸ. ਨਗਰ (ਮੁਹਾਲੀ), 30 ਅਗਸਤ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਤੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੱਲੋਂ ਜ਼ਿਲ੍ਹਾ ਯੂਥ ਅਕਾਲੀ ਦਲ ਮੁਹਾਲੀ (ਸ਼ਹਿਰੀ) ਦੇ ਜਥੇਬੰਦਕ ਢਾਂਚੇ ਦਾ ਐਲਾਨ ਕਰਦਿਆਂ ਅੱਜ ਇੱਥੇ 101 ਮੈਂਬਰੀ ਕਮੇਟੀ ਤੇ 51 ਮੈਂਬਰੀ ਕੋਰ ਕਮੇਟੀ ਚੁਣੀ ਗਈ। ਉਨ੍ਹਾਂ ਕਿਹਾ ਕਿ ਮਿਹਨਤੀ ਅਤੇ ਜੁਝਾਰੂ ਵਰਕਰਾਂ ਦੀ ਭਾਗੀਦਾਰੀ ਨਾਲ ਪਾਰਟੀ ਮਜ਼ਬੂਤ ਹੋਵੇਗੀ ਤੇ ਵਿਧਾਨ ਸਭਾ ਚੋਣਾਂ ਵਿੱਚ ਇਸ ਦੇ ਚੰਗੇ ਨਤੀਜੇ ਸਾਹਮਣੇ ਆਉਣਗੇ। ਉਨ੍ਹਾਂ ਕਿਹਾ ਕਿ ਮੁਹਾਲੀ ਦੀ ਸੀਟ ਬਸਪਾ ਨੂੰ ਸੋਚ ਸਮਝ ਕੇ ਦਿੱਤੀ ਗਈ ਹੈ।
ਸ੍ਰੀ ਚੰਦੂਮਾਜਰਾ ਨੇ ਕਰਨਾਲ ਵਿੱਚ ਹਰਿਆਣਾ ਪੁਲੀਸ ਵੱਲੋਂ ਕਿਸਾਨਾਂ ’ਤੇ ਕੀਤੇ ਲਾਠੀਚਾਰਜ ਦੀ ਨਿਖੇਧੀ ਕਰਦਅਿਾਂ ਜ਼ਿੰਮੇਵਾਰ ਪ੍ਰਸ਼ਾਸਨਿਕ ਅਧਿਕਾਰੀਆਂ ਵਿਰੁੱਧ ਕਾਰਵਾਈ ਦੀ ਮੰਗ ਵੀ ਕੀਤੀ।
ਜ਼ਿਲ੍ਹਾ ਯੂਥ ਵਿੰਗ ਸ਼ਹਿਰੀ ਦੇ ਪ੍ਰਧਾਨ ਹਰਮਨਪ੍ਰੀਤ ਸਿੰਘ ਪ੍ਰਿੰਸ ਨੇ ਦੱਸਿਆ ਕਿ ਨਵੇਂ ਅਹੁਦੇਦਾਰਾਂ ਵਿੱਚ 2 ਸਰਪ੍ਰਸਤ, 10 ਸਰਕਲ ਪ੍ਰਧਾਨ, 11 ਸੀਨੀਅਰ ਮੀਤ ਪ੍ਰਧਾਨ, 20 ਮੀਤ ਪ੍ਰਧਾਨ, 15 ਜਰਨਲ ਸਕੱਤਰ, 18 ਸਕੱਤਰ, 12 ਸੰਯੁਕਤ ਸਕੱਤਰ, 2 ਪ੍ਰੈੱਸ ਸਕੱਤਰ, 2 ਬੁਲਾਰੇ, 4 ਸਲਾਹਕਾਰ, 2 ਕਾਨੂੰਨੀ ਸਲਾਹਕਾਰ, ਹਲਕਾ ਪ੍ਰਧਾਨ, ਕਲੋਨੀ ਪ੍ਰਧਾਨ ਸਮੇਤ 51 ਮੈਂਬਰੀ ਕੋਰ ਕਮੇਟੀ ਦੇ ਗਠਨ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਗੁਰਪ੍ਰੀਤ ਸਿੰਘ ਸਿੱਧੂ ਨੂੰ ਜਨਰਲ ਸਕੱਤਰ, ਇਕਵਾਲਪ੍ਰੀਤ ਸਿੰਘ ਟੱਕਰ ਨੂੰ ਹਲਕਾ ਪ੍ਰਧਾਨ, ਪ੍ਰੀਤ ਰਾਠੌਰ ਨੂੰ ਕਲੋਨੀ ਪ੍ਰਧਾਨ, ਧਨੰਜੇ ਕੁਮਾਰ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਬਲਜਿੰਦਰ ਸਿੰਘ ਬੇਦੀ, ਗੁਰਦੀਪ ਸਿੰਘ, ਹਰਪ੍ਰੀਤ ਸਿੰਘ ਲਾਲੀ, ਸਿਮਰਨਜੋਤ ਸਿੰਘ ਵਾਲੀਆ, ਦਮਨਜੀਤ ਸਿੰਘ ਧਾਲੀਵਾਲ, ਐਡਵੋਕੇਟ ਪਰਮਜੀਤ ਸਿੰਘ ਸੈਣੀ, ਹਰਪ੍ਰੀਤ ਸਿੰਘ ਭਾਟੀਆ, ਹਰਮਨਦੀਪ ਸਿੰਘ ਮਾਨ, ਕਮਲਜੀਤ ਸਿੰਘ, ਸੰਦੀਪ ਕੁਮਾਰ ਨੂੰ ਸੀਨੀਅਰ ਮੀਤ ਪ੍ਰਧਾਨ, ਹਰਕੰਵਲ ਸਿੰਘ ਖਹਿੜਾ, ਭੁਪਿੰਦਰ ਸਿੰਘ, ਪ੍ਰੀਤਪਾਲ ਸਿੰਘ ਗੈਰੀ, ਗੁਰਵਿੰਦਰ ਸਿੰਘ ਜੱਗੀ, ਦਮਨਜੀਤ ਸਿੰਘ, ਸੋਨੀਆ ਸੰਧੂ, ਦਰਸ਼ਨ ਸਿੰਘ, ਗੁਰਪ੍ਰਤਾਪ ਸਿੰਘ, ਹਰਸਿਮਰਨ ਸਿੰਘ, ਲਖਵੀਰ ਸਿੰਘ ਲੱਕੀ ਮੁਹਾਲੀ ਹਲਕੇ ਦੇ ਜਨਰਲ ਸਕੱਤਰ ਚੁਣੇ ਗਏ ਹਨ।