ਨਿੱਜੀ ਪੱਤਰ ਪ੍ਰੇਰਕ
ਖਮਾਣੋਂ, 13 ਜਨਵਰੀ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਟਰੱਕ ਯੂਨੀਅਨਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਭਰ ਦੇ ਟਰੱਕ ਆਪਰੇਟਰਾਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸੇ ਖੁਸ਼ੀ ਵਿੱਚ ਟਰੱਕ ਯੂਨੀਅਨ ਖਮਾਣੋਂ ਦੇ ਪ੍ਰਬੰਧਕਾਂ, ਅਪਰੇਟਰਾਂ ਅਤੇ ਟਰੱਕ ਡਰਾਈਵਰਾਂ ਵੱਲੋਂ ਟਰੱਕ ਯੂਨੀਅਨਾਂ ਖਮਾਣੋਂ ਵਿੱਚ ਲੱਡੂ ਵੰਡੇ ਗਏ। ਅਪਰੇਟਰਾਂ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਸਬੰਧੀ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੂੰ ਟਰੱਕ ਯੂਨੀਅਨ ਦੇ ਦਫਤਰ ਵਿੱਚ ਬੁਲਾ ਕੇ ਇਸ ਸਮੱਸਿਆ ਸਬੰਧੀ ਜਾਣੂ ਕਰਵਾਇਆ ਗਿਆ ਸੀ ਅਤੇ ਉਨ੍ਹਾਂ ਵੱਲੋਂ ਹਲਕਾ ਵਿਧਾਇਕ ਨੂੰ ਇਸ ਸਬੰਧੀ ਮੰਗ ਪੱਤਰ ਵੀ ਦਿੱਤਾ ਗਿਆ ਸੀ। ਪ੍ਰਧਾਨ ਰਾਜਿੰਦਰ ਪਾਲ ਬਿੱਲੂ ਅਤੇ ਸਮੂਹ ਆਪਰੇਟਰਾਂ ਨੇ ਚਰਨਜੀਤ ਸਿੰਘ ਚੰਨੀ ਅਤੇ ਗੁਰਪ੍ਰੀਤ ਸਿੰਘ ਜੀਪੀ ਦਾ ਧੰਨਵਾਦ ਕੀਤਾ। ਇਸ ਮੌਕੇ ਬਲਵਿੰਦਰ ਸਿੰਘ ਬਿੱਲੂ, ਰਵਿੰਦਰ ਸਿੰਘ ਸਿੱਧੂਪੁਰ, ਰਵਿੰਦਰ ਪਾਲ ਬੰਟੀ, ਮੇਜਰ ਸਿੰਘ ਖਮਾਣੋਂ ਮੇਲੇ ਵਾਲੀ, ਇੰਦਰਜੀਤ ਸਿੰਘ, ਰਣਜੀਤ ਸਿੰਘ, ਬਲਦੇਵ ਸਿੰਘ ਹਾਜ਼ਰ ਸਨ।