ਪੰਚਕੂਲਾ: ਕਰੋਨਾ ਮਹਾਮਾਰੀ ਦੌਰਾਨ ਸਮਾਜ ਸੇਵੀ ਬੌਬੀ ਸਿੰਘ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਬੌਬੀ ਸਿੰਘ ਨੇ ਉਨ੍ਹਾਂ ਲੋਕਾਂ ਦੀ ਰਾਸ਼ਨ ਨਾਲ ਮਦਦ ਕੀਤੀ ਹੈ ਜਿਨ੍ਹਾਂ ਨੂੰ ਦੋ ਵਕਤ ਦਾ ਖਾਣਾ ਵੀ ਨਸੀਬ ਨਹੀਂ ਹੋ ਰਿਹਾ। ਇਹ ਲੋਕ ਵੱਖ-ਵੱਖ ਦੁਕਾਨਾਂ ‘ਤੇ ਕੰਮ ਕਰਦੇ ਸਨ, ਪਰ ਤਾਲਾਬੰਦੀ ਕਾਰਨ ਇਨ੍ਹਾਂ ਦਾ ਰੁਜ਼ਗਾਰ ਖੁੱਸ ਗਿਆ। ਬੌਬੀ ਸਿੰਘ ਨੇ ਇਨ੍ਹਾਂ ਮਜ਼ਦੂਰਾਂ ਨੂੰ ਰਾਸ਼ਨ ਦੀਆਂ 300 ਕਿੱਟਾਂ ਵੰਡੀਆਂ। ਬੌਬੀ ਸਿੰਘ ਨੇ ਦੱਸਿਆ ਕਿ ਚਰਚ ਆਫ ਨਾਰਥ ਇੰਡੀਆ ਚੈਰੀਟੇਬਲ ਟਰੱਸਟ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਚੇਅਰਮੈਨ ਮਨੀਸ਼ਾ ਚੌਧਰੀ ਦੇ ਯਤਨਾਂ ਨਾਲ ਇਹ ਮਦਦ ਕੀਤੀ ਗਈ ਹੈ। -ਪੱਤਰ ਪ੍ਰੇਰਕ