ਸਾਹਿਤ ਪ੍ਰਤੀਨਿਧ
ਚੰਡੀਗੜ੍ਹ, 6 ਜੂਨ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਦੌਰਾਨ ਸ਼ਾਇਰਾਂ ਤੇ ਵਿਦਵਾਨਾਂ ਦੀ ਹਾਜ਼ਰੀ ਵਿੱਚ ਗੁਲ ਚੌਹਾਨ ਦੇ ਨਵੇਂ ਕਾਵਿ ਸੰਗ੍ਰਹਿ ‘ਹਰੇ ਰੰਗ ਦੀ ਕਵਿਤਾ’ ਬਾਰੇ ਚਰਚਾ ਹੋਈ। ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਹਰ ਯੁੱਗ ਵਿੱਚ ਸਾਹਿਤ ਦੇ ਵਿਸ਼ੇਸ਼ ਰੰਗ ਤੇ ਲੱਛਣ ਰਹੇ ਹਨ। ਡਾਕਟਰ ਯੋਗਰਾਜ ਨੇ ਕਿਹਾ ਕਿ, ਜਿੱਥੇ ਅਨੁਭਵ ਦੀ ਕਾਤਰ ਹੁੰਦੀ ਹੈ, ਉੱਥੇ ਕਵਿਤਾ ਵਿੱਚ ਜਾਨ ਹੁੰਦੀ ਹੈ। ਡਾ. ਜਗਵਿੰਦਰ ਜੋਧਾ ਨੇ ਕਿਹਾ ਕਿ ਸ਼ਰੀਫ ਪੁਣਾ ਅਸ਼ਲੀਲਤਾ ਨਾਲੋਂ ਵੱਧ ਘਾਤਕ ਹੁੰਦਾ ਹੈ। ਗੁਲ ਚੌਹਾਨ ਨੇ ਆਪਣੀਆਂ ਕੁਝ ਨਜ਼ਮਾਂ ਸਾਂਝੀਆਂ ਕੀਤੀਆਂ।