ਚੰਡੀਗੜ੍ਹ: ਇਥੋਂ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ, ਸੈਕਟਰ-26 ਵਿਚ ਸਾਈਬਰ ਸੁਰੱਖਿਆ ਬਾਰੇ ਸੈਸ਼ਨ ਕਰਵਾਇਆ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਸਾਈਬਰ ਕਰਾਈਮ ਬਰਾਂਚ ਦੇ ਐੱਸਪੀ ਕੇਤਨ ਬਾਂਸਲ ਸਨ। ਇਸ ਮੌਕੇ ਉਪ ਪੁਲੀਸ ਕਪਤਾਨ ਪਲਕ ਗੋਇਲਵੀ ਸ਼ਾਮਲ ਹੋਏ। ਉਨ੍ਹਾਂ ਔਰਤਾਂ ਦੀ ਸੁਰੱਖਿਆ ਅਤੇ ਸਾਈਬਰ ਸੁਰੱਖਿਆ ’ਤੇ ਆਪਣੇ ਵਿਚਾਰ ਪੇਸ਼ ਕੀਤੇ ਤੇ ਔਰਤਾਂ ਅਤੇ ਨੌਜਵਾਨਾਂ ਨੂੰ ਔਖੇ ਵੇਲੇ ਸਮੱਸਿਆ ਨਾਲ ਨਜਿੱਠਣ ਦੇ ਵੱਖ-ਵੱਖ ਤਰੀਕਿਆਂ ਬਾਰੇ ਦੱਸਿਆ। ਇਸ ਮੌਕੇ ਚੰਡੀਗੜ੍ਹ ਪੁਲੀਸ ਦੇ ਸਵੈਮ ਗਰੁੱਪ ਨੇ ਸਵੈ-ਰੱਖਿਆ ਦੀਆਂ ਵੱਖ-ਵੱਖ ਤਕਨੀਕਾਂ ਕਰ ਕੇ ਦਿਖਾਈਆਂ। ਪ੍ਰਿੰਸੀਪਲ ਡਾ. ਨਵਜੋਤ ਕੌਰ ਨੇ ਪਤਵੰਤਿਆਂ ਦਾ ਧੰਨਵਾਦ ਕੀਤਾ ਅਤੇ ਸਮਾਗਮ ਕਰਵਾਉਣ ਲਈ ਐੱਸਏਪੀ, ਐੱਮਜੀਐੱਨਸੀਆਰਈ, ਜੈਂਡਰ ਚੈਂਪੀਅਨ ਕਲੱਬ, ਡੀਨ ਗਰਲਜ਼ ਸਟੂਡੈਂਟ ਅਤੇ ਡੀਨ ਵਿਦਿਆਰਥੀ ਭਲਾਈ ਦੇ ਯਤਨਾ ਦੀ ਸ਼ਲਾਘਾ ਕੀਤੀ। -ਟਨਸ