ਹਰਦੇਵ ਚੌਹਾਨ
ਚੰਡੀਗੜ੍ਹ, 8 ਅਗਸਤ
ਸਾਹਿਤ ਚਿੰਤਨ, ਚੰਡੀਗੜ੍ਹ ਦੀ ਮਾਸਿਕ ਇਕੱਤਰਤਾ ਦੌਰਾਨ ਜੰਗ ਬਹਾਦੁਰ ਗੋਇਲ ਦੀ ਪ੍ਰਧਾਨਗੀ ਹੇਠ ਗੁਰਚਰਨ ਸਿੰਘ ਨੂਰਪੁਰ ਦੇ ਨਵੇਂ ਨਾਵਲ ‘ਸੁਕਰਾਤ ਕਦੇ ਮਰਦਾ ਨਹੀਂ’ ਬਾਰੇ ਚਰਚਾ ਕਰਵਾਈ ਗਈ । ਡਾ. ਕਿਰਨਜੀਤ ਕੌਰ ਨੇ ਕਿਹਾ ਕਿ ਲੇਖਕ ਨੇ ਚੇਤਨ ਚਿੰਤਨ ਤੇ ਦਾਰਸ਼ਨਿਕ ਵਿਚਾਰਧਾਰਾ ਨੂੰ ਕਾਲ ਪ੍ਰਵਾਹ ਵਿੱਚ ਢਾਲ ਕੇ ਪੇਸ਼ ਕੀਤਾ ਹੈ। ਜੋਗਿੰਦਰ ਸਿੰਘ ਨੇ ਕਿਹਾ ਕਿ ਸੁਕਰਾਤ ਆਪਣੇ ਫਲਸਫੇ ਵਿੱਚ ਸਮਾਜ ਦੇ ਦਵੰਧ ਨੂੰ ਪੇਸ਼ ਕਰਦਾ ਹੈ। ਡਾ. ਕਾਂਤਾ ਇਕਬਾਲ ਨੇ ਕਿਹਾ ਕਿ ਸੁਕਰਾਤ ਸੁਆਲ ਕਰਨਾ ਸਿਖਾਉਂਦਾ ਹੈ। ਡਾ. ਹਜ਼ਾਰਾ ਸਿੰਘ ਚੀਮਾ ਨੇ ਕਿਹਾ ਕਿ ਸੁਕਰਾਤ ਨਾਲ ਹੋਰ ਲੋਕਾਂ ਵੱਲੋਂ ਵੀ ਸਟੇਟ ਦਾ ਵਿਰੋਧ ਹੋਣਾ ਚਾਹੀਦਾ ਸੀ। ਇਸ ਮੌਕੇ ਪਰਮਿੰਦਰ ਸਿੰਘ ਗਿੱਲ, ਪ੍ਰੋ . ਅਜਮੇਰ ਸਿੰਘ, ਡਾ. ਦਵਿੰਦਰ ਸੈਫੀ ਡਾ. ਜਗਦੀਸ਼ ਚੰਦਰ ਅਤੇ ਡਾ. ਕਿਰਨਜੀਤ ਕੌਰ, ਗੁਰਚਰਨ ਸਿੰਘ ਨੂਰਪੁਰ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਜੰਗ ਬਹਾਦਰ ਗੋਇਲ ਨੇ ਵੀ ਵਿਚਾਰ ਪੇਸ਼ ਕੀਤੇ। ਮੀਟਿੰਗ ਵਿੱਚ ਬਲਬੀਰ ਸਿੰਘ ਸੈਣੀ, ਮੁਖਤਿਆਰ ਸਿੰਘ, ਸ਼ਿਵ ਨਾਥ, ਗੁਰਲਾਲ ਸਿੰਘ, ਪੁਸ਼ਪਾ, ਗੁਰਨਾਮ ਸਿੰਘ ਨੇ ਹਿੱਸਾ ਲਿਆ।