ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 15 ਅਕਤੂਬਰ
ਡੀਐੱਚਐੱਲ ਐਕਸਪ੍ਰੈੱਸ ਨੇ ਤਿਉਹਾਰਾਂ ਮੌਕੇ ਲੋਕਾਂ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਹੁਣ ਲੋਕ 2 ਕਿਲੋਗ੍ਰਾਮ ਤੋਂ ਵੱਧ ਵਜ਼ਨ ਵਾਲੀ ਮਠਿਆਈ ਜਾਂ ਤੋਹਫੇ 50 ਫੀਸਦ ਛੋਟ ’ਤੇ ਭੇਜੇ ਜਾ ਸਕਦੇ ਹਨ। ਡੀਐੱਚਐੱਲ ਐਕਸਪ੍ਰੈੱਸ ਇੰਡੀਆ ਦੇ ਵਾਈਸ ਪ੍ਰੈਜ਼ੀਡੈਂਟ, ਸੇਲਜ਼ ਅਤੇ ਮਾਰਕੀਟਿੰਗ ਸੰਦੀਪ ਜੁਨੇਜਾ ਨੇ ਕਿਹਾ ਕਿ ਡੀਐੱਚਐੱਲ ਨੇ ਇਸ ਪਹਿਲਕਦਮੀ ਨਾਲ ਮੀਲਾਂ ਦੂਰ ਰਹਿਣ ਵਾਲੇ ਲੋਕਾਂ ਨੂੰ ਘਰ ਵਰਗਾ ਮਾਹੌਲ ਦੇਣ ਦਾ ਉਪਰਾਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਛੋਟ 29 ਅਕਤੂਬਰ 2022 ਤੱਕ 650 ਤੋਂ ਵੱਧ ਡੀਐੱਚਐੱਲ ਸੇਵਾ ਪੁਆਇੰਟਾਂ ’ਤੇ ਉਪਲੱਬਧ ਹੈ।