ਖਰੜ: ਇਥੋਂ ਦੇ 12 ਸਾਲਾ ਦਿਵੇਸ਼ ਵਰਮਾ ਨੇ ਸਕੂਲ ਪੱਧਰ ਵਿੱਚ ਸੋਨ ਤਗਮਾ ਜਿੱਤਣ ਮਗਰੋਂ ਪ੍ਰੀ-ਨੈਸ਼ਨਲ ਲਈ ਕੁਆਲੀਫਾਈ ਕੀਤਾ ਹੈ। ਅੰਕੁਸ਼ ਭਾਰਦਵਾਜ ਦੇ ਸਫ਼ਲ ਮਾਰਗ ਦਰਸ਼ਨ ਅਧੀਨ ਉਸ ਨੇ ਇਹ ਸਥਾਨ ਪ੍ਰਾਪਤ ਕੀਤਾ ਹੈ। ਅੰਕੁਸ਼ ਭਾਰਦਵਾਜ ਖੁਦ ਇੱਕ ਵਧੀਆ ਨਿਸ਼ਾਨੇਬਾਜ਼ ਹੈ, ਜੋ ਕਾਮਨਵੈਲਥ, ਏਸ਼ੀਆ ਗੇਮਜ਼ ਆਦਿ ਵਿੱਚ ਤਗਮਾ ਜਿੱਤ ਚੁੱਕੇ ਹਨ। ਦਿਵੇਸ਼ ਨੂੰ ਅੱਗੇ ਵਧਣ ਦੀ ਪ੍ਰੇਰਣਾ ਆਪਣੇ ਪਿਤਾ ਪਰਵੀਨ ਕੁਮਾਰ ਤੋਂ ਮਿਲੀ ਹੈ, ਪਰਵੀਨ ਕੁਮਾਰ ਪਿਛਲੇ ਕਈ ਸਾਲਾਂ ਤੋਂ ਸਮਾਜ ਭਲਾਈ ਦੇ ਕੰਮ ਕਰ ਰਹੇ ਹਨ। -ਪੱਤਰ ਪ੍ਰੇਰਕ