ਪੱਤਰ ਪ੍ਰੇਰਕ
ਲਾਲੜੂ, 8 ਫਰਵਰੀ
ਅਕਾਲੀ-ਬਸਪਾ ਗੱਠਜੋੜ ਦੇ ਉਮੀਦਵਾਰ ਐਨਕੇ ਸ਼ਰਮਾ ਨੇ ਸਰਕਲ ਲਾਲੜੂ ਦੇ ਦਰਜਨਾਂ ਪਿੰਡਾਂ ਦਾ ਦੌਰਾ ਕਰ ਕੇ ਚੋਣ ਪ੍ਰਚਾਰ ਵਿੱਚ ਤੇਜ਼ੀ ਲਿਆਂਦੀ। ਉਨ੍ਹਾਂ ਕਿਹਾ ਕਿ ਹਲਕਾ ਡੇਰਾਬਸੀ ਉਨ੍ਹਾਂ ਦੀ ਜਨਮ ਤੇ ਕਰਮ ਭੂਮੀ ਹੈ, ਜਿਸ ਦੀ ਸੇਵਾ ਲਈ ਉਹ ਹਮੇਸ਼ਾ ਵਚਨਬੱਧ ਹਨ।
ਪਿੰਡ ਜਾਸਤਨਾ ਖੁਰਦ, ਜਾਸਤਨਾ ਕਲਾਂ, ਧਰਮਗੜ੍ਹ, ਰਾਮਗੜ੍ਹ ਰੁੜਕੀ, ਮੀਰਪੁਰਾ, ਧੀਰੇਮਾਜਰਾ, ਜੜੌਤ, ਸੰਗੋਥਾ, ਝਰਮੜੀ, ਕੁਰਲੀ, ਬਟੌਲੀ, ਸਿਤਾਰਪੁਰ, ਬੈਰਮਾਜਰਾ, ਹਸਨਪੁਰ, ਜਲਾਲਪੁਰ, ਲੈਹਲੀ, ਲਾਲੜੂ ਸਣੇ ਹੋਰ ਅਨੇਕਾਂ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਕਈ ਥਾਵਾਂ ’ਤੇ ਉਨ੍ਹਾਂ ਨੂੰ ਲੱਡੂਆਂ ਨਾਲ ਵੀ ਤੋਲੀਆ ਗਿਆ। ਸ੍ਰੀ ਸ਼ਰਮਾ ਨੇ ਕਿਹਾ ਕਿ ਲੋਕਾਂ ਦਾ ਹੁੰਗਾਰਾ ਉਨ੍ਹਾਂ ਦੀ ਤਾਕਤ ਬਣ ਰਹੀ ਹੈ। ਅਕਾਲੀ-ਬਸਪਾ ਸਰਕਾਰ ਬਣਨ ’ਤੇ ਇਲਾਕੇ ਵਿੱਚ ਰਿਕਾਰਡ ਤੋੜ ਵਿਕਾਸ ਦੇ ਕੰਮ ਕਰਵਾਏ ਜਾਣਗੇ। ਇਸ ਮੌਕੇ ਮਨਜੀਤ ਸਿੰਘ ਮਲਕਪੁਰ, ਬਹਾਦਰ ਸਿੰਘ ਝਰਮੜੀ, ਸ਼ਿਵਦੇਵ ਸਿੰਘ ਕੁਰਲੀ, ਗੁਰਲਾਲ ਸਿੰਘ ਧਰਮਗੜ੍ਹ, ਬਸਪਾ ਆਗੂ ਬੀਬੀ ਕਰਮਜੀਤ ਕੌਰ ਬੜਾਣਾ, ਪ੍ਰਕਾਸ਼ ਸਿੰਘ ਪਾਖੀ, ਜਗਜੀਤ ਸਿੰਘ ਮੌਜੂਦ ਸਨ।