ਨਿੱਜੀ ਪੱਤਰ ਪ੍ਰੇਰਕ
ਡੇਰਾਬੱਸੀ, 23 ਨਵੰਬਰ
ਸਥਾਨਕ ਮੇਨ ਬਾਜ਼ਾਰ ਦੇ ਨੇੜੇ ਮੀਰਾ ਮੱਲੀ ਮੁਹੱਲੇ ਵਿੱਚ ਇਕ ਉਸਾਰੀ ਅਧੀਨ ਇਮਾਰਦ ਡਿੱਗਣ ਨਾਲ ਮਾਲਕ ਸਣੇ ਚਾਰ ਜਣਿਆਂ ਦੀ ਮੌਤ ਦੇ ਮਾਮਲੇ ਵਿੱਚ ਐੱਸਡੀਐੱਸ ਡੇਰਾਬੱਸੀ ਕੁਲਦੀਪ ਬਾਵਾ ਨੇ ਆਪਣੀ ਜਾਂਚ ਰਿਪੋਰਟ ਡੀਸੀ ਮੁਹਾਲੀ ਨੂੰ ਸੌਂਪ ਦਿੱਤੀ ਹੈ। ਰਿਪੋਰਟ ਵਿੱਚ ਸਾਹਮਣੇ ਆਇਆ ਕਿ ਹਾਦਸੇ ’ਜ ਮਾਰਿਆ ਗਿਆ ਇਮਾਰਤ ਦਾ ਮਾਲਕ ਹਰੀਦੇਵ ਸਿੰਘ ਮਾਹਿਰ ਲੇਬਰ ਨਹੀਂ ਰੱਖਦਾ ਸੀ, ਜਿਸ ਕਾਰਨ ਇਮਾਰਤ ਡਿੱਗੀ। ਜਾਂਚ ਵਿੱਚ ਸਾਹਮਣੇ ਆਇਆ ਕਿ ਹਰੀਦੇਵ ਸਿੰਘ ਹਰੇਕ ਤਿੰਨ ਦਿਨ ਬਾਅਦ ਲੇਬਰ ਬਦਲ ਦਿੰਦਾ ਸੀ। ਐੱਸਡੀਐੱਮ ਨੇ ਦੱਸਿਆ ਕਿ ਹਰੀਦੇਵ ਸਿੰਘ ਵੱਲੋਂ ਆਪਣੀਆਂ ਪੁਰਾਣੀਆਂ ਦੁਕਾਨਾਂ ਦੇ ਉੱਪਰ ਨਕਸ਼ੇ ਪਾਸ ਕਰਵਾ ਕੇ ਫਰਵਰੀ ਦੇ ਮਹੀਨੇ ਦੋ ਵੱਡੇ ਕਮਰਸ਼ੀਅਲ ਸ਼ੋਅਰੂਮਾਂ ਦੀ ਉਸਾਰੀ ਕੀਤੀ ਜਾ ਰਹੀ ਸੀ। ਦੋਵੇਂ ਦੁਕਾਨਾਂ ਪੰਜਾਹ ਸਾਲ ਪੁਰਾਣੀਆਂ ਸਨ, ਜਿਨ੍ਹਾਂ ਉੱਪਰ ਨਵੀਂ ਉਸਾਰੀ ਕੀਤੀ ਜਾ ਰਹੀ ਸੀ।