ਪੱਤਰ ਪ੍ਰੇਰਕ
ਬਨੂੜ, 17 ਅਕਤੂਬਰ
ਇਲਾਕੇ ਦੇ ਡੇਂਗੂ ਅਤੇ ਬੁਖਾਰ ਤੋਂ ਪ੍ਰਭਾਵਿਤ ਪਿੰਡ ਕਰਾਲਾ ਦਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਨੇ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਡੇਂਗੂ ਨਾਲ ਮਰਨ ਵਾਲੀਆਂ ਪਿੰਡ ਦੀਆਂ ਦੋ ਮਹਿਲਾਵਾਂ ਅਤੇ ਬੁਖਾਰ ਕਾਰਨ ਮਰਨ ਵਾਲੇ ਇੱਕ ਬਜ਼ੁਰਗ ਦੇ ਘਰ ਜਾ ਕੇ ਪੀੜਤਾਂ ਨਾਲ ਦੁੱਖ ਵੰਡਾਇਆ।
ਸਰਪੰਚ ਗੁਰਦੀਪ ਸਿੰਘ, ਮਲਕੀਤ ਸਿੰਘ ਆਦਿ ਨੇ ਵਿਧਾਇਕ ਦੇ ਧਿਆਨ ਵਿੱਚ ਲਿਆਂਦਾ ਕਿ ਪਿੰਡ ਵਾਸੀ ਬੁਖਾਰ, ਡੇਂਗੂ ਅਤੇ ਪਲੇਟਲੈੱਟਸ ਘਟਣ ਦੀ ਸ਼ਿਕਾਇਤ ਨਾਲ ਜੂਝ ਰਹੇ ਹਨ ਤੇ ਹਰ ਘਰ ਵਿੱਚ ਕੋਈ ਨਾ ਕੋਈ ਵਿਅਕਤੀ ਬਿਮਾਰ ਹੈ। ਸਰਪੰਚ ਨੇ ਦੱਸਿਆ ਕਿ ਪਿੰਡ ਵਿੱਚ ਪੰਜਾਹ ਤੋਂ ਵੱਧ ਲੋਕ ਇਸ ਸਮੇਂ ਬੁਖਾਰ ਤੋਂ ਪੀੜਤ ਹਨ ਤੇ ਕਈਂ ਹਸਪਤਾਲਾਂ ਵਿੱਚ ਦਾਖ਼ਲ ਹਨ। ਉਨ੍ਹਾਂ ਵਿਧਾਇਕ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਸਿਹਤ ਵਿਭਾਗ ਦਾ ਪੱਕੇ ਤੌਰ ’ਤੇ ਕੈਂਪ ਲਗਾਇਆ ਜਾਵੇ। ਵਿਧਾਇਕ ਨੇ ਮੁਹਾਲੀ ਦੀ ਡੀਸੀ ਤੇ ਸਿਵਲ ਸਰਜਨ ਨੂੰ ਤੁਰੰਤ ਪਿੰਡ ਵਾਸੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਾਉਣ ਲਈ ਆਖਿਆ। ਉਨ੍ਹਾਂ ਬੀਡੀਪੀਓ ਨੂੰ ਸਾਰੇ ਪਿੰਡਾਂ ਵਿੱਚ ਫੌਗਿੰਗ ਕਰਾਉਣ ਦੇ ਨਿਰਦੇਸ਼ ਦਿੱਤੇ।
ਇਸੇ ਤਰ੍ਹਾਂ ਪਿੰਡ ਮੋਟੇਮਾਜਰਾ ਵਿੱਚ ਐੱਸਐੱਮਓ ਡਾ. ਸੁਰਿੰਦਰਪਾਲ ਕੌਰ ਦੀਆਂ ਹਦਾਇਤਾਂ ’ਤੇ ਸੈਨੇਟਰੀ ਇੰਸਪੈਕਟਰ ਦਿਨੇਸ਼ ਚੌਧਰੀ, ਸਿਹਤ ਵਰਕਰ ਰਘਵੀਰ ਸਿੰਘ ਚਾਓਮਾਜਰਾ ਦੀ ਅਗਵਾਈ ਹੇਠਲੀ ਟੀਮ ਨੇ ਸਰਵੇ ਕੀਤਾ। ਉਨ੍ਹਾਂ ਬੁਖਾਰ ਤੋਂ ਪੀੜਤ ਅੱਧਾ ਦਰਜਨ ਮਰੀਜ਼ਾਂ ਨੂੰ ਹਸਪਤਾਲ ਲਈ ਰੈਫ਼ਰ ਕੀਤਾ। ਉਨ੍ਹਾਂ ਬੁਖਾਰ ਤੋਂ ਪੀੜਤ ਅੱਧਾ ਦਰਜਨ ਮਰੀਜ਼ਾਂ ਨੂੰ ਹਸਪਤਾਲ ਲਈ ਰੈਫ਼ਰ ਕੀਤਾ। ਉਨ੍ਹਾਂ ਪਿੰਡ ਵਿੱਚੋਂ ਵੀਹ ਥਾਵਾਂ ਤੋਂ ਡੇਂਗੂ ਦਾ ਲਾਰਵਾ ਖਤਮ ਕੀਤਾ ਅਤੇ ਮੱਛਰ ਮਾਰਨ ਵਾਲੀ ਦਵਾਈ ਦਾ ਸਪਰੇਅ ਵੀ ਕੀਤਾ।
ਪੰਚਕੂਲਾ ਵਿੱਚ ਡੇਂਗੂ ਦੇ ਕੇਸਾਂ ਦੀ ਗਿਣਤੀ ਵਧੀ
ਪੰਚਕੂਲਾ: ਇੱਥੇ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਂਗੂ ਪੰਚਕੂਲਾ ਜ਼ਿਲ੍ਹੇ ਵਿੱਚ 325 ਤੋਂ ਵੱਧ ਕੇਸ ਸਾਹਮਣੇ ਆਏ ਹਨ। ਇਹ ਕੇਸ ਪੰਚਕੂਲਾ ਦੇ ਆਸ-ਪਾਸ ਪੈਂਦੇ ਪਿੰਡਾਂ ਅਤੇ ਪੰਚਕੂਲਾ ਦੀਆਂ ਕਲੋਨੀਆਂ ਦੇ ਹਨ। ਜ਼ਿਲ੍ਹਾ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਕੋਲ ਫੌਗਿੰਗ ਲਈ ਵੱਡੀ ਗਿਣਤੀ ’ਚ ਅਰਜ਼ੀਆਂ ਪੁੱਜ ਰਹੀਆਂ ਹਨ। ਵੱਡੀ ਗਿਣਤੀ ਵਿੱਚ ਮਰੀਜ਼ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿੱਚ ਪਹੁੰਚ ਰਹੇ ਹਨ। ਡੀਸੀ ਵਿਨੈ ਪ੍ਰਤਾਪ ਸਿੰਘ ਨੇ ਕਿਹਾ ਕਰੋਨਾ ਦਾ ਗ੍ਰਾਫ ਜ਼ਿਲ੍ਹੇ ਵਿੱਚ ਜ਼ੀਰੋ ਚੱਲ ਰਿਹਾ ਹੈ ਤੇ ਡੇਂਗੂ ’ਤੇ ਵੀ ਜਲਦੀ ਹੀ ਕਾਬੂ ਪਾ ਲਿਆ ਜਾਵੇਗਾ ਜ਼ਿਲ੍ਹਾ ਸਿਹਤ ਵਿਭਾਗ ਦੇ ਮਲੇਰੀਆ ਵਿੰਗ ਕੋਲ ਫੌਗਿੰਗ ਲਈ ਵੱਡੀ ਗਿਣਤੀ ’ਚ ਅਰਜ਼ੀਆਂ ਪੁੱਜ ਰਹੀਆਂ ਹਨ। ਸਿਵਲ ਸਰਜਨ ਡਾ. ਮੁਕਤਾ ਕੁਮਾਰ ਅਨੁਸਾਰ ਸਿਹਤ ਵਿਭਾਗ ਵੱਲੋਂ ਡੇਂਗੂ ਦੀ ਮਾਰ ਵਾਲੇ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡੇਂਗੂ ’ਤੇ ਜਲਦੀ ਹੀ ਕਾਬੂ ਪਾ ਲਿਆ ਜਾਵੇਗਾ। -ਪੱਤਰ ਪ੍ਰੇਰਕ