ਪੱਤਰ ਪ੍ਰੇਰਕ
ਖਰੜ, 23 ਜੁਲਾਈ
ਗੁਰੂ ਨਾਨਕ ਕਲੋਨੀ ਬਡਾਲਾ ਰੋਡ ਖਰੜ ਦੇ ਵਸਨੀਕਾ ਵਲੋਂ ਜਿਥੇ ਆਪਣੀਆਂ ਮੰਗਾਂ ਸਬੰਧੀ ਰੋਸ ਦਾ ਪ੍ਰਗਟਾਵਾ ਕੀਤਾ, ਉਥੇ ਉਨ੍ਹਾਂ ਵਲੋਂ ਇਸ ਸਬੰਧੀ ਇੱਕ ਮੰਗ ਪੱਤਰ ਖਰੜ ਦੇ ਐੱਸਡੀਐੱਮ ਨੂੰ ਦਿੱਤਾ ਗਿਆ। ਇਸ ਮੌਕੇ ਹੋਰਾਂ ਤੋਂ ਇਲਾਵਾ ਅਸ਼ਵਨੀ ਖੰਨਾ, ਜੀਵਨ ਬਾਲੂ, ਓਮ ਪ੍ਰਕਾਸ਼, ਰਾਕੇਸ਼, ਦਰਸ਼ਨ ਕੁਮਾਰ, ਸੁਖਦਰਸ਼ਨ, ਬਲਵਿੰਦਰ ਸਿੰਘ ਆਦਿ ਦੇ ਦਸਤਖਤਾਂ ਹੇਠ ਦਿੱਤੇ ਗਏ ਮੰਗ ਪੱਤਰ ਵਿਚ ਦੱਸਿਆ ਕਿ ਸਾਲ 2015 ਵਿਚ ਸੀਵਰੇਜ ਦੀਆਂ ਪਾਈਪਾਂ ਪਾਉਣ ਕਾਰਨ ਸਾਰੀਆਂ ਸੜਕਾਂ ਟੁੱਟ ਗਈਆਂ ਸਨ ਤੇ ਇਸ ਕਲੋਨੀ ਦੀ ਲਗਭਗ 13 ਸੌ ਫੁੱਟ ਲੰਬੀ ਸੜਕ ਠੀਕ ਨਹੀਂ ਕੀਤੀ ਗਈ। ਉਨ੍ਹਾਂ ਮੰਗ ਕੀਤੀ ਹੈ ਕਿ ਇਸ ਸੜਕ ਦੀ ਹਾਲਤ ਸੁਧਾਰਨ ਲਈ ਕਦਮ ਚੁੱਕੇ ਜਾਣ। ਐੱਸਡੀਐੱਮ ਹਿਮਾਸ਼ੂੰ ਜੈਨ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਇਸ ਸਬੰਧੀ ਜ਼ਰੂਰੀ ਕਾਰਵਾਈ ਕੀਤੀ ਜਾਵੇਗੀ।