ਪੱਤਰ ਪ੍ਰੇਰਕ
ਮੁੱਲਾਂਪੁਰ ਗਰੀਬਦਾਸ, 28 ਫਰਵਰੀ
ਮੁੱਲਾਂਪੁਰ ਗਰੀਬਦਾਸ ਵਿੱਚ ਪਿੰਡ ਦੀ ਹੱਦ ਤੋਂ ਬਾਹਰ ਅਤੇ ਬਣਾਏ ਜਾ ਸ਼ਹਿਰ ਨਿਊ ਚੰਡੀਗੜ੍ਹ ਅਧੀਨ ਪੈਂਦੇ ਰਕਬੇ ਦੇ ਕੁਝ ਹਿੱਸੇ ਵਿੱਚ ਐਕੁਆਇਰ ਹੋਏ ਅਤੇ ਖਾਲੀ ਪਏ ਕਈ ਘਰਾਂ ਨੂੰ ਅੱਜ ਗਮਾਡਾ ਅਧਿਕਾਰੀਆਂ ਨੇ ਜੇਸੀਬੀ ਨਾਲ ਢਾਹੁਣਾ ਸ਼ੁਰੂੁ ਕਰ ਦਿੱਤਾ ਹੈ। ਕੁਲਵੰਤ ਸਿੰਘ ਬੰਟੀ ਨੇ ਦੱਸਿਆ ਕਿ ਗਮਾਡਾ ਨੇ ਖਾਲੀ ਮਕਾਨਾਂ ਨੂੰ ਪਿਛਲੇ ਦਿਨੀਂ ਢਾਹੁਣ ਸਬੰਧੀ ਨੋਟਿਸ ਵੀ ਦਿੱਤੇ ਸਨ। ਗਮਾਡਾ ਨੇ ਭਾਰੀ ਫੋਰਸ ਨਾਲ ਲਾਲਾ ਗੈਂਡਾ ਮੱਲ ਦੀ ਪੁਰਾਤਨ ਹਵੇਲੀ ਨੇੜੇ ਮੁੱਖ ਸੜਕ ਕਿਨਾਰੇ ਬਣੇ ਹੋਏ ਅਤੇ ਖਾਲੀ ਪਏ ਘਰਾਂ ਨੂੰ ਅੱਜ ਜੇਸੀਬੀ ਮਸ਼ੀਨ ਨਾਲ ਢਾਹੁਣਾ ਸ਼ੁਰੂ ਕਰ ਦਿੱਤਾ ਹੈ ਅਤੇ ਗਮਾਡਾ ਕਰਮਚਾਰੀਆਂ ਨੇ ਕਈ ਘਰਾਂ ਨੂੰ ਅੱਜ ਸੀਲ ਵੀ ਕਰ ਦਿੱਤਾ ਹੈ, ਜਿਨ੍ਹਾਂ ਨੂੰ ਅਗਲੇ ਦਿਨ ਢਾਹੁਣ ਲਈ ਕਾਰਵਾਈ ਕੀਤੀ ਜਾਵੇਗੀ। ਕੁਲਵੰਤ ਸਿੰਘ ਬੰਟੀ ਅਨੁਸਾਰ ਕਈ ਦੁਕਾਨਾਂ ਵਾਲਿਆਂ ਦਾ ਕੇਸ ਅਜੇ ਅਦਾਲਤ ’ਚ ਚੱਲ ਰਿਹਾ ਹੈ।