ਪੱਤਰ ਪ੍ਰੇਰਕ
ਬਨੂੜ, 4 ਸਤੰਬਰ
ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਜ਼ਿਲ੍ਹਾ ਮੁਹਾਲੀ ਦੇ ਪ੍ਰਧਾਨ ਨੰਬਰਦਾਰ ਸਤਨਾਮ ਸਿੰਘ ਸੱਤਾ ਨੇ ਆਪਣੇ ਪਿੰਡ ਖਲੌਰ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਹਲਕਾ ਵਿਧਾਇਕ ਨੀਨਾ ਮਿੱਤਲ ਨੂੰ ਮੰਗ ਪੱਤਰ ਸੌਂਪਿਆ।
ਉਨ੍ਹਾਂ ਦੇ 52 ਸਾਲ ਪਹਿਲਾਂ ਬਣਾਏ ਗਏ ਪ੍ਰਾਇਮਰੀ ਸਕੂਲ ਦਾ ਦਰਜਾ ਵਧਾਕੇ ਹਾਈ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਬਨੂੜ ਨਹਿਰ ਤੋਂ ਪਿੰਡ ਖਲੌਰ ਨੂੰ ਖੇਤੀਬਾੜੀ ਲਈ ਪਾਣੀ ਮੁਹੱਈਆ ਕਰਾਉਣ ਦੀ ਮੰਗ ਕਰਦਿਆਂ ਕਿਹਾ ਕਿ ਤਿੰਨ ਸਾਲ ਪਹਿਲਾਂ ਨਹਿਰੀ ਪਾਣੀ ਦੇਣ ਲਈ ਨਾਲਾ ਪੁੱਟਿਆ ਗਿਆ ਸੀ ਪਰ ਪਾਣੀ ਹਾਲੇ ਤੱਕ ਨਹੀਂ ਛੱਡਿਆ ਗਿਆ ਤੇ ਨਾ ਹੀ ਨਾਲੇ ਨੂੰ ਪੱਕਾ ਕੀਤਾ ਗਿਆ।
ਉਨ੍ਹਾਂ ਪਿੰਡ ਦੇ ਦਲਿਤ ਭਾਈਚਾਰੇ ਦੇ ਸ਼ਮਸ਼ਾਨਘਾਟ ਨੂੰ ਜਾਣ ਵਾਲੇ ਰਸਤੇ ਨੂੰ ਪੱਕਾ ਕਰਨ, ਆਂਗਣਵਾੜੀ ਲਈ ਕਮਰਾ ਬਣਵਾਏ ਜਾਣ, ਵਾਟਰ ਵਰਕਸ ਦੀ ਚਾਰਦੀਵਾਰੀ ਕਰਾਉਣ, ਸਹਿਕਾਰੀ ਸਭਾ ਦੀ ਇਮਾਰਤ ਦੀ ਉਸਾਰੀ ਕਰਾਏ ਜਾਣ, ਡਿਸਪੈਂਸਰੀ ਲਈ ਵੱਡੀ ਇਮਾਰਤ ਬਣਾਏ ਜਾਣ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸਾਬਕਾ ਫੌਜੀ ਤਜਿੰਦਰ ਸਿੰਘ, ਮਾਸਟਰ ਜਸਵਿੰਦਰ ਸਿੰਘ, ਬਲਜਿੰਦਰ ਸਿੰਘ, ਬਲਬੀਰ ਸਿੰਘ ਆਦਿ ਹਾਜ਼ਰ ਸਨ। ਵਿਧਾਇਕਾ ਨੇ ਮੰਗਾਂ ਪੂਰੀਆਂ ਕਰਨ ਦਾ ਭਰੋਸਾ ਦਿਵਾਇਆ।