ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 2 ਜਨਵਰੀ
ਚੰਡੀਗੜ੍ਹ ਤੇ ਹਰਿਆਣਾ ਜਰਨਲਿਸਟ ਯੂਨੀਅਨ ਦੇ ਸੂਬਾ ਪ੍ਰਧਾਨ ਰਾਮ ਸਿੰਘ ਬਰਾੜ ਤੇ ਚੇਅਰਮੈਨ ਬਲਵੰਤ ਤਕਸ਼ਕ ਨੇ ਪੱਤਰਕਾਰਾਂ ਦੀਆਂ ਮੰਗਾਂ ਸਬੰਧੀ ਮੁੱਖ ਸਕੱਤਰ ਸੰਜੀਵ ਕੌਸ਼ਲ ਨੂੰ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਮਿਲ ਕੇ ਮੰਗ ਪੱਤਰ ਦਿੱਤਾ ਗਿਆ। ਭਾਰਤੀ ਪੱਤਰਕਾਰ ਸੰਘ ਨਾਲ ਸਬੰਧਤਸ੍ਰੀ ਬਰਾੜ ਤੇ ਸ੍ਰੀ ਤਕਸ਼ਕ ਨੇ ਕਿਹਾ ਕਿ ਮੰਗ ਪੱਤਰ ਵਿੱਚ ਵੱਡੇ ਕਸਬਿਆਂ ਦੇ ਪੱਤਰਕਾਰਾਂ ਨੂੰ ਮਾਨਤਾ ਦੇਣ, ਰਾਜ ਪੱਧਰੀ ਪ੍ਰੈੱਸ ਮਾਨਤਾ ਕਮੇਟੀ ਬਣਾਉਣ, ਪੈਨਸ਼ਨ ਲਈ ਪੱਤਰਕਾਰਾਂ ਦੀ ਉਮਰ ਹੱਦ ਘਟਾ ਕੇ 55 ਸਾਲ ਕਰਨ, ਦੁਰਘਟਨਾ ਜਾਂ ਕੈਂਸਰ ਕਾਰਨ 60 ਸਾਲ ਦੀ ਉਮਰ ਤੋ ਪਹਿਲਾਂ ਮਰਨ ਵਾਲੇ ਪੱਤਰਕਾਰਾਂ ਲਈ ਉਮਰ ਹੱਦ ਦੀ ਸ਼ਰਤ ਹਟਾਉਣਾ, ਕੋਈ ਲਾਇਲਾਜ ਬਿਮਾਰੀ ਜਾਂ ਗ਼ੈਰ-ਕੁਦਰਤੀ ਕਾਰਨ ਮਰਨ ਵਾਲਿਆਂ ਦੇ ਪਰਿਵਾਰ ਲਈ ਪੈਨਸ਼ਨ ਆਦਿ ਦੀ ਮੰਗ ਕੀਤੀ ਗਈ ਹੈ।