ਪੱਤਰ ਪ੍ਰੇਰਕ
ਬਨੂੜ, 25 ਅਪਰੈਲ
ਬਨੂੜ ਸ਼ਹਿਰ ਅਤੇ ਨਾਲ ਲੱਗਦੇ ਪਿੰਡਾਂ ਰਾਮਪੁਰ ਕਲਾਂ ਤੇ ਕਰਾਲਾ ਦੀਆਂ ਜ਼ਮੀਨਾਂ ਦੇ ਕੁਲੈਕਟਰ ਰੇਟ ਵਿੱਚ ਪੰਜਾਬ ਸਰਕਾਰ ਨੇ ਭਾਰੀ ਵਾਧਾ ਕਰ ਦਿੱਤਾ ਹੈ। ਰਿਹਾਇਸ਼ੀ ਥਾਵਾਂ ਲਈ ਪਹਿਲਾਂ ਨਿਰਧਾਰਿਤ ਰੇਟ ਵਧਾ ਕੇ ਦੁੱਗਣੇ ਕਰ ਦਿੱਤੇ ਹਨ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਰਿਹਾਇਸ਼ੀ ਦਰਾਂ ਵਿੱਚ ਕੀਤਾ ਵਾਧਾ ਵਾਪਸ ਲੈਣ ਦੀ ਮੰਗ ਕੀਤੀ ਹੈ। ਬਨੂੜ ਸਬ ਤਹਿਸੀਲ ਅਧੀਨ ਪੈਂਦੇ ਬਾਕੀ ਪਿੰਡਾਂ ਦੀਆਂ ਦਰਾਂ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ।