ਪੱਤਰ ਪ੍ਰੇਰਕ
ਖਰੜ, 27 ਅਪਰੈਲ
ਸੀਨੀਅਰ ਸਿਟੀਜ਼ਨਾਂ ਨੇ ਡਿਪਟੀ ਕਮਿਸ਼ਨਰ ਅਤੇ ਹੋਰ ਅਧਿਕਾਰੀਆਂ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਹੈ ਕਿ ਖਰੜ ਦੇ ਰੇਲਵੇ ਸਟੇਸ਼ਨ ਨੂੰ ਜਾਂਦੀ ਸੜਕ ਦੀ ਹਾਲਤ ਕਾਫ਼ੀ ਖਸਤਾ ਹੋ ਚੁੱਕੀ ਹੈ ਅਤੇ ਉਸ ਦੀ ਤੁਰੰਤ ਮੁਰੰਮਤ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਇਸ ਸੜਕ ਦੀ ਮੁਰੰਮਤ ਵੱਲ ਕਿਸੇ ਸਿਆਸੀ ਪਾਰਟੀ, ਨਗਰ ਕੌਂਸਲ, ਲੋਕ ਨਿਰਮਾਣ ਵਿਭਾਗ ਵਲੋਂ ਕੋਈ ਧਿਆਨ ਨਹੀਂ ਦਿੱਤਾ ਗਿਆ। ਖਰੜ ਦੇ ਰੇਲਵੇ ਸਟੇਸ਼ਨ ’ਤੇ ਕਈ ਰੇਲ ਗੱਡੀਆਂ ਰੁਕਦੀਆਂ ਹਨ ਅਤੇ ਕਈ ਮੁਸਾਫ਼ਿਰ ਇਸ ਸੜਕ ਉਤੇ ਆਉਂਦੇ-ਜਾਂਦੇ ਹਨ। ਇਸ ਸੜਕ ’ਤੇ ਪਏ ਟੋਇਆਂ ਕਾਰਨ ਹਾਦਸਾ ਵਾਪਰ ਸਕਦਾ ਹੈ।