ਪੰਚਕੂਲਾ: ਮੋਰਨੀ ਖੇਤਰ ਵਿੱਚ ਪੈਂਦੇ ਪਿੰਡ ਦੇ ਲੋਕਾਂ ਨੇ ਜਿਨ੍ਹਾਂ ਵਿੱਚ ਪਿੰਡ ਭੋਜ ਕੁਦਾਨਾ ਅਤੇ ਭੋਜ ਰਾਜਪੁਰਾ ਦੇ ਸਰਪੰਚਾਂ ਨੇ ਹਰਿਆਣਾ ਰੋਡਵੇਜ਼ ਦੇ ਮਹਾ-ਪ੍ਰਬੰਧਕ ਤੋਂ ਸਮਲੌਠਾ ਰੂਟ ਦੀਆਂ ਬੱਸਾਂ ਚਲਾਉਣ ਦੀ ਮੰਗ ਕੀਤੀ ਹੈ। ਸਰਪੰਚ ਮਨਫੂਲ ਸ਼ਰਮਾ ਅਤੇ ਸੰਤੋਸ਼ ਰਾਣੀ ਦੇ ਦੱਸਿਆ ਕਿ ਮੋਰਨੀ ਤੋਂ ਸਮਲੌਠਾਂ ਅਤੇ ਰਾਏਪੁਰਾਰਣੀ ਤੋਂ ਸਮਲੌਠਾ ਲਈ ਸਕੂਲੀ ਵਿਦਿਆਰਥੀਆਂ ਅਤੇ ਸਵਾਰੀਆਂ ਖਾਤਰ ਦੋ ਰੂਟ ਚਲਾਏ ਸਨ। ਜਿਹੜੇ ਕੋਵਿਡ-19 ਕਾਰਨ ਬੰਦ ਕਰ ਦਿੱਤੇ ਸਨ। ਸਕੂਲ, ਕਾਲਜ ਸ਼ੁਰੂ ਹੋਣ ਮਗਰੋਂ ਹੁਣ ਵਿਦਿਆਰਥੀਆਂ ਨੂੰ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ। ਮੋਰਨੀ ਤੋਂ ਸਮਲੋਠਾ ਦੀ ਦੂਰੀ 15 ਕਿਲੋਮੀਟਰ ਹੈ। ਉਨ੍ਹਾਂ ਇਸ ਰੂਟ ’ਤੇ ਬੱਸਾਂ ਚਲਾਉਣ ਦੀ ਮੰਗ ਕੀਤੀ।
-ਪੱਤਰ ਪ੍ਰੇਰਕ