ਖਰੜ: ਇਥੇ ਬਾਰ ਐਸੋਸੀਏਸ਼ਨ ਖਰੜ ਦੇ ਸਾਬਕਾ ਪ੍ਰਧਾਨ ਕੇ ਕੇ ਸ਼ਰਮਾ ਐਡਵੋਕੇਟ ਨੇ ਮੰਗ ਕੀਤੀ ਹੈ ਕਿ ਖਰੜ ਦੀ ਮੌਜੂਦਾ ਅਦਾਲਤਾਂ ਵਾਲੀ ਬਿਲਡਿੰਗ ਪੁਰਾਣੀ ਹੋਣ ਕਾਰਨ ਇਸ ਗੱਲ ਦੀ ਤੁਰੰਤ ਲੋੜ ਹੈ ਕਿ ਜੁਡੀਸ਼ਲ ਕੰਪਲੈਕਸ ਦੀ ਨਵੀਂ ਬਿਲਡਿੰਗ ਬਣਾਈ ਜਾਵੇ। ਅੱਜ ਉਨ੍ਹਾਂ ਪ੍ਰੈੱਸ ਨੋਟ ਵਿੱਚ ਕਿਹਾ ਗਿਆ ਹੈ ਕਿ ਇਹ ਬਿਲਡਿੰਗ 40 ਸਾਲ ਪੁਰਾਣੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਬਿਲਡਿੰਗ ਵਿੱਚ ਸਹੂਲਤਾਂ ਦੀ ਬਹੁਤ ਘਾਟ ਹੈ। ਉਨ੍ਹਾਂ ਕਿਹਾ ਕਿ ਖਰੜ ਵਿੱਚ ਇਸ ਸਮੇਂ 6 ਅਦਾਲਤਾਂ ਕੰਮ ਕਰ ਰਹੀਆ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਨਵੀਂ ਬਿਲਡਿੰਗ ਸਬੰਧੀ ਕੋਈ ਫ਼ੈਸਲਾ ਨਹੀਂ ਹੋ ਜਾਂਦਾ, ਉਦੋਂ ਤੱਕ ਇਸ ਬਿਲਡਿੰਗ ਵਿੱਚ ਸੁਧਾਰ ਲਿਆਂਦਾ ਜਾਵੇ ਅਤੇ ਜ਼ਰੂਰੀ ਮੁਰੰਮਤ ਆਦਿ ਕਰਵਾਈ ਜਾਵੇ। -ਪੱਤਰ ਪ੍ਰੇਰਕ