ਲਾਲੜੂ, 12 ਸਤੰਬਰ
ਬਸਪਾ ਦੇ ਸੂਬਾ ਸਕੱਤਰ ਜਗਜੀਤ ਸਿੰਘ ਛੜਬੜ ਦੀ ਅਗਵਾਈ ਹੇਠ ਲਾਲੜੂ ਵਿਖੇ ਇਕ ਮੀਟਿੰਗ ਹੋਈ, ਜਿਸ ਦੌਰਾਨ ਉਨ੍ਹਾਂ ਕਿਹਾ ਕਿ ਸਤੰਬਰ ਮਹੀਨਾ ਰੰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਨੂੰ ਸਮਰਪਿੱਤ ਕੀਤਾ ਜਾਵੇਗਾ। ਸ੍ਰੀ ਛੜਬੜ ਨੇ ਦੱਸਿਆ ਕਿ ਇਸ ਸਬੰਧੀ 11 ਸਤੰਬਰ ਨੁੂੰ ਬੁਢਲਾਡਾ, 12 ਨੂੰ ਫ਼ਰੀਦਕੋਟ, 18 ਨੂੰ ਸ੍ਰੀ ਹਰਗੋਬਿੰਦਰਪੁਰ ਸਾਹਿਬ, 19 ਨੂੰ ਸ੍ਰੀ ਅੰਮ੍ਰਿਤਸਰ ਸਾਹਿਬ, 24 ਨੂੰ ਮੋਗਾ, 25 ਨੂੰ ਫਿਰੋਜ਼ਪੁਰ, 26 ਨੂੰ ਸ੍ਰੀ ਮੁਕਤਸਰ ਸਾਹਿਬ ਵਿਖੇ ਵਿਸ਼ਾਲ ਜਲਸੇ ਹੋਣਗੇ। ਮੀਟਿੰਗ ਵਿੱਚ ਚਰਨਜੀਤ ਸਿੰਘ ਦੇਵੀਨਗਰ, ਮਾਸਟਰ ਜਗਦੀਸ ਰਾਮ, ਕਰਮਜੀਤ ਕੌਰ ਬਡਾਣਾ, ਹਨੀ ਸਿੰਘ, ਹਰਪ੍ਰੀਤ ਸਿੰਘ, ਜੈ ਸਿੰਘ, ਜਸਵਿੰਦਰ ਸਿੰਘ, ਗੁਰਮੀਤ ਸਿੰਘ, ਕੁਲਵੰਤ ਸਿੰਘ, ਇਸਵਰ ਸਿੰਘ, ਰਾਜ ਕੁਮਾਰ ਅਤੇ ਪਲਵਿੰਦਰ ਸਮੇਤ ਅਨੇਕਾ ਆਗੂ ਮੌਜੂਦ ਸਨ। -ਪੱਤਰ ਪ੍ਰੇਰਕ